July 6, 2024 01:12:33
post

Jasbeer Singh

(Chief Editor)

Patiala News

ਪਰ ਅਸੀਂ ਚੰਮ ਦੀ ਨਹੀਂ ਸਗੋਂ ਕੰਮ ਦੀ ਰਾਜਨੀਤੀ ਕਰਦੇ ਹਾਂ : ਸੀ. ਐਮ. ਭਗਵੰਤ ਮਾਨ

post-img

ਪਟਿਆਲਾ, 3 ਮਈ (ਜਸਬੀਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲੋਕ ਸਭਾ ਹਲਕਾ ਪਟਿਆਲਾ ‘ਆਪ’ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਤਿ੍ਰਪੜੀ ਪਾਣੀ ਵਾਲੀ ਟੈਂਕੀ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਕੋਹਲੀ ਸਵੀਟ ਤਿ੍ਰਪੜੀ ਨੇੜੇ ਸਮਾਪਤ ਹੋਇਆ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਮੁਖੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਤਾਨਾਸ਼ਾਹ ਸਾਨੂੰ ਜਾਤਾਂ-ਪਾਤਾਂ ਵਿੱਚ ਵੰਡਣ ਨੂੰ ਫਿਰਦੇ ਹਨ। ਪਰ ਅਸੀਂ ਚੰਮ ਦੀ ਨਹੀਂ ਸਗੋਂ ਕੰਮ ਦੀ ਰਾਜਨੀਤੀ ਕਰਦੇ ਹਾਂ। ਉਨ੍ਹਾਂ ਬਿਜਲੀ ਮੁਆਫੀ, ਸਕੂਲ ਆਫ ਐਮੀਨੈਂਸ ਅਤੇ ਆਮ ਆਦਮੀ ਕਲੀਨਿਕਾਂ ਦੇ ਲੋਕਾਂ ਨੂੰ ਹੋਏ ਫਾਇਦੇ ਲੋਕਾਂ ਨਾਲ ਸਾਂਝੇ ਕੀਤੇ। ਉਨ੍ਹਾਂ ਸਨਅਤਕਾਰਾਂ ਬਾਰੇ ਵਿਸ਼ੇਸ਼ ਕਿਹਾ ਕਿ ਹੁਣ ਸਨਅਤਾਂ ਵਾਸਤੇ ਵੀ ਬਿਜਲੀ ਸਸਤੀ ਕੀਤੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਤੋਂ ਪਹਿਲਾਂ ਸਿਰਫ 21 ਫੀਸਦ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਹੁਣ 59 ਫੀਸਦ ਕਰ ਦਿੱਤੀ ਗਈ ਹੈ ਅਤੇ ਅਕਤੂਬਰ ਤੱਕ ਖੇਤਾਂ ਨੂੰ ਪਾਣੀ ਲਾਉਣ ਲਈ 70 ਫੀਸਦ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤਾਂ ਲਈ ਨਹਿਰੀ ਪਾਣੀ ਦੀ ਵਰਤੋਂ ਵਧਣ ਮਗਰੋਂ 14।5 ਲੱਖ ’ਚੋਂ 5 ਤੋਂ 6 ਲੱਖ ਟਿਊਬਵੈੱਲਾਂ ਦੀ ਲੋੜ ਨਹੀਂ ਰਹੇਗੀ ਤੇ ਇਹ ਟਿਊਬਵੈੱਲ ਬੰਦ ਹੋਣ ਨਾਲ ਬਿਜਲੀ ’ਤੇ ਦਿੱਤੀ ਜਾਂਦੀ ਸਬਸਿਡੀ ਦੀ ਰਕਮ ਬਚੇਗੀ। ਮਾਨ ਨੇ ਕਿਹਾ ਕਿ ਜਲਦ ਵਪਾਰ ਸੰਬੰਧ ਰੱਖੀਆਂ ਮਿਲਣੀਆਂ ਵਿੱਚ ਮੌਕੇ ਤੇ ਹੱਲ, ਰਿਹਾਇਸ਼ੀ ਇਲਾਕਿਆਂ ਵਾਸਤੇ ਪੀਲੇ ਰੰਗ ਦਾ ਸਟੈਂਪ ਪੇਪਰ ਅਤੇ ਇੰਡਸਟਰੀ ਲਈ ਹਰੇ ਰੰਗ ਦਾ ਸਟੈਂਪ ਪੇਪਰ, ਪਿਛਲੀਆਂ ਸਰਕਾਰਾਂ ਦੇ ਹਿੱਸੇ ਪੱਤੀ ਤੋਂ ਛੁਟਕਾਰਾ, ਫੋਕਲ ਪੁਆਇੰਟਾਂ ਦੀ ਅਪਗ੍ਰੇਡਸ਼ਨ, ਮੁਹੱਲਾ ਕਲੀਨਿਕਾਂ ਵਿੱਚ ਵਾਧਾ, ਪੰਜਾਬ ਵਿੱਚ ਸ਼ੁਰੂ ਕੀਤੀਆਂ 43 ਸੇਵਾਵਾਂ ਵਿੱਚ ਵਾਧਾ, ਸੇਵਾਵਾਂ ਖਤਮ ਹੋ ਚੁੱਕੇ ਟੋਲ ਪਲਾਜੇ ਬੰਦ, ਬਿਨਾਂ ਰਿਸ਼ਵਤ ਸਰਕਾਰੀ ਮਿਲਣ ਵਾਲੀਆਂ ਸਰਕਾਰੀ ਨੋਕਰੀਆਂ ਵਿੱਚ ਵਾਧਾ ਆਦਿ ਆਪ ਸਰਕਾਰ ਵੱਲੋਂ ਹੋਰ ਲੋਕ ਪੱਖੀ ਕੰਮ ਸੁੱਚਜੇ ਤੇ ਆਸਾਨ ਢੰਗ ਨਾਲ ਕੀਤੇ ਜਾਣਗੇ। ਹੋਰ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਟਿਆਲਾ ਪੰਜਾਬ ਵਿੱਚ ਖਾਸ ਤਾਂ ਵੀ ਹੈ ਕਿਉਂਕਿ ਇੱਥੋਂ ਦੇ ਵਿਧਾਇਕ ਅਤੇ ਸਿਹਤ ਮੰਤਰੀ ਨੇ 70 ਸਾਲ ਤੋਂ ਕਾਬਜ ਸਰਕਾਰਾਂ ਦੇ ਨੁਮਾਇੰਦਿਆ ਦੇ ਤਖਤੇ ਪਲਟਾਏ ਹਨ। ਉਨਾਂ ਕਿਹਾ ਕਿ ਮਹਿਲਾਂ ਵਿੱਚੋਂ ਸਰਕਾਰ ਚਲਾਉਣ ਵਾਲਿਆਂ ਨੂੰ ਲੱਗਦਾ ਸੀ ਕਿ ਲੋਕ ਹੁਣ ਵੀ ਕਾਂਗਰਸ- ਅਕਾਲੀ ਵਾਲੀ ਹੀ ਗੇਮ ਖੇਡਣਗੇ। ਪਰ ਆਪ ਦੀ ਚੱਲੀ ਹਨੇਰੀ ਨੇ ਮਹਿਲਾਂ ਦੀਆਂ ਦੀਵਾਰਾਂ ਵੀ ਹਿੱਲਣ ਲਾ ਦਿੱਤੀਆਂ। ਉਨਾਂ ਵਿਅੰਗ ਕਸਦਿਆ ਕਿਹਾ ਕਿ ਲੋਕ ਮਾਰੂ ਨੀਤੀ ਕਾਰਨ ਹੀ ਜਲਦ ਮਹਿਲਾਂ ਵਿੱਚ ਕਾਂ ਬੋਲਣ ਲੱਗ ਜਾਣਗੇ। ਮਾਨ ਨੇ ਕਿਹਾ ਕਿ ਹਾਲੇ ਕਿਸਾਨ ਤੂੜੀ ਕਰਨ ਵਿੱਚ ਵਿਅਸਤ ਹਨ, ਵੇਹਲੇ ਹੁੰਦਿਆ ਹੀ ਵਿਰੋਧੀਆਂ ਦੀ ਤੂੜੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ, ਉਹ ਕਿਸੇ ਪਹਾੜ ਹੇਠਾਂ ਜਾਂ ਕਿਸੇ ਹੋਟਲ ਵਿੱਚ ਦੱਬਿਆ ਹੋਇਆ ਹੈ। ਉਨ੍ਹਾਂ ਦੀ ਸਰਕਾਰ ਵਿਆਜ ਸਮੇਤ ਵਸੂਲੀ ਕਰੇਗੀ। ਇਹ ਪੈਸਾ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਆਪਣੇ ਲੋਕਾਂ ਨੂੰ 13-0 ਦਾ ਨਤੀਜਾ ਦੇਣ ਲਈ ਕਿਹਾ। ਇਸ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਦੇ ਹਿੱਸੇ ਦਾ ਇੱਕ ਪੈਸਾ ਵੀ ਨਹੀਂ ਰੱਖ ਸਕੇਗੀ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਤੇਜੀ ਨਾਲ ਕੰਮ ਕਰੇਗੀ। ਉਨ੍ਹਾਂ ਆਪਣੇ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਮ ਲੋਕਾਂ ਦੇ ਘਰ ਕੱਚੇ ਹੀ ਰਹੇ ਕਿਉਂਕਿ ਉਸ ਸਮੇਂ ਸੁਖਵਿਲਾਸ ਦਾ ਕੰਮ ਹੋ ਰਿਹਾ ਸੀ । ਉਨ੍ਹਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮਾਨ ਨੇ ਕਿਹਾ ਕਿ ਕਣਕ ਦੀ ਫਸਲ ਜੋ ਕਿ ਅਨਾਜ ਮੰਡੀਆਂ ‘ਚ ਖਰੀਦ ਕੀਤੀ ਜਾ ਰਹੀ ਹੈ, ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਦੀ ਸਰਕਾਰ ਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ, ਜਿਸ ਦਾ ਪੰਜਾਬ ਦੇ ਲੋਕ ਪੂਰਾ ਫਾਇਦਾ ਉਠਾ ਰਹੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਤੀਆਂ ਗਰਾਂਟੀਆ ਨੂੰ ਪੂਰਾ ਕੀਤਾ ਹੈ। ਕਈ ਕੰਮ ਅਜਿਹੇ ਵੀ ਹੋਏ ਹਨ ਜੋ ਬਿਨਾਂ ਗਰੰਟੀ ਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟੋਲ ਪਲਾਜਾ ਬੰਦ ਹੋ ਗਏ ਹਨ, ਇਸ ਦਾ ਫਾਇਦਾ ਪੰਜਾਬੀਆਂ ਨੂੰ ਹਰ ਰੋਜ 60 ਲੱਖ ਰੁਪਏ ਦੀ ਬਚਤ ਹੋ ਰਹੀ ਹੈ। ਇਸ ਮੌਕੇ ‘ਆਪ’ ਆਗੂਆਂ ਵਿੱਚ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ, ਜਰਨਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ, ਰਣਜੋਧ ਸਿੰਘ ਹਡਾਣਾ ਚੈਅਰਮੈਨ ਪੀ. ਆਰ. ਟੀ. ਸੀ. ਅਤੇ ਸੂਬਾ ਸਕੱਤਰ ਪੰਜਾਬ, ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਵਿਧਾਇਕ ਨੀਨਾ ਮਿੱਤਲ, ਐਮ ਐਲ ਏ ਕੁਲਵੰਤ ਸਿੰਘ ਬਾਜੀਗਰ, ਐਮ ਐਲ ਏ ਗੁਰਲਾਲ ਘਨੌਰ, ਵਿਧਾਇਕ ਦੇਵ ਮਾਨ, ਐਮ ਐਲ ਏ ਕੁਲਜੀਤ ਰੰਧਾਵਾ, ਮੇਘ ਚੰਦ ਸੇਰ ਮਾਜਰਾ ਚੈਅਰਮੈਨ, ਚਿੰਟੂ ਨਾਸਰਾ, ਲਲਿਤ ਕੁਮਾਰ, ਸ਼ੰਕਰ ਖੁਰਾਣਾ, ਅਮਰੀਕ ਡੇਅਰੀ ਵਾਲਾ, ਮੋਹਿਤ ਕੁਕਰੇਜਾ, ਲਾਲ ਸਿੰਘ, ਜਨਕ ਰਾਜ ਸ਼ਰਮਾ, ਬਿ੍ਰਜ ਲਾਲ, ਦੀਪਕ, ਜਤਿਨ ਜੇ. ਡੀ., ਤੇਜਿੰਦਰ ਮਹਿਤਾ ਪਟਿਆਲਾ ਸਹਿਰੀ ਪ੍ਰਧਾਨ, ਸੁਭਾਸ਼ ਸਰਮਾ, ਵਿੱਕੀ ਘਨੌਰ, ਇੰਦਰਜੀਤ ਸੰਧੂ ਵਾਈਸ ਚੇਅਰਮੈਨ, ਆਰ. ਪੀ. ਐੱਸ. ਮਲਹੋਤਰਾ, ਜੱਸੀ ਸੋਹੀਆਵਾਲਾ, ਬਲਵਿੰਦਰ ਝਾੜਵਾ, ਰਾਜਬੰਸ ਸਿੰਘ, ਸੁਖਦੇਵ ਸਿੰਘ, ਜੇ ਪੀ ਸਿੰਘ, ਅਮਰੀਕ ਸਿੰਘ ਬਾਂਗੜ, ਜਤਿੰਦਰ ਜੀਤਾ, ਪਾਰਸ, ਹਰਪਾਲ ਜੁਨੇਜਾ, ਗੁਲਜਾਰ ਪਟਿਆਲਵੀ, ਦੀਪਾ ਰਾਮਗੜ੍ਹ, ਸੁੱਖਦੇਵ ਸਿੰਘ, ਦੀਪਕ ਸੂਦ ਰਾਜਪੁਰਾ, ਪਾਰਸ ਸਰਮਾ, ਰਾਜਾ ਧੰਜੂ, ਪਰਵੀਨ ਛਾਬੜਾ ਤੋਂ ਇਲਾਵਾ ਸੈਕੜੇ ਆਮ ਆਦਮੀ ਪਾਰਟੀ ਵਰਕਰ ਮੌਜੂਦ ਰਹੇ।

Related Post