post

Jasbeer Singh

(Chief Editor)

Punjab

ਕਿਸਾਨਾਂ ਬੈਂਕ ਵੱਲੋਂ ਸੀਲ ਬੰਦ ਘਰ ਦਾ ਤਾਲਾ ਤੋੜ ਵਿਧਵਾ ਔਰਤ ਨੂੰ ਮੁੜ ਤੋਂ ਘਰ ਵਾੜਿਆ

post-img

ਕਿਸਾਨਾਂ ਬੈਂਕ ਵੱਲੋਂ ਸੀਲ ਬੰਦ ਘਰ ਦਾ ਤਾਲਾ ਤੋੜ ਵਿਧਵਾ ਔਰਤ ਨੂੰ ਮੁੜ ਤੋਂ ਘਰ ਵਾੜਿਆ ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਵਿਖੇ ਛੇ ਦਿਨਾਂ ਦੇ ਬਾਅਦ ਅੱਜ ਪ੍ਰਾਈਵੇਟ ਬੈਂਕ ਵੱਲੋਂ ਘਰ ਤੋਂ ਬਾਹਰ ਕੱਢ ਦਿੱਤੀ ਗਈ ਲੜਕੀ ਗਗਨਦੀਪ ਕੌਰ ਤੇ ਉਸਦੇ ਬੇਟੇ ਨੂੰ ਕਿਸਾਨ ਆਗੂਆਂ ਨੇ ਘਰ ਵਿੱਚ ਦੁਬਾਰਾ ਦਾਖਲ ਕਰਵਾ ਦਿੱਤਾ। ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਨਾਲ ਸੰਬੰਧਿਤ ਇੱਕ ਵਿਧਵਾ ਲੜਕੀ ਨੂੰ ਉਸਦੇ ਨੌ ਸਾਲ ਦੇ ਬੇਟੇ ਅਤੇ ਸੱਸ ਸਮੇਤ ਬੈਂਕ ਕੋਲੋਂ ਲਿਆ 10 ਲੱਖ ਰੁਪਏ ਦਾ ਕਰਜ਼ਾ ਨਾ ਤਾਰਨ ਕਰਕੇ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ । ਕਿਸ਼ਤਾਂ ਜਮਾ ਨਾ ਕਰਾਉਣ ਕਾਰਨ ਇਹ ਕਰਜ਼ਾ 16 ਲੱਖ ਰੁਪਏ ਹੋ ਗਿਆ ਸੀ ਅਤੇ ਬੈਂਕ ਵੱਲੋਂ ਔਰਤ ਨੂੰ ਲਗਾਤਾਰ ਨੋਟਿਸ ਵੀ ਭੇਜੇ ਗਏ ਸਨ। ਡਿਊਟੀ ਮਜਿਸਟਰੇਟ ਦੀ ਮੌਜੂਦਗੀ ਵਿੱਚ ਬੈਂਕ ਵਾਲਿਆਂ ਨੇ ਔਰਤ ਦੇ ਘਰ ਨੂੰ ਸੀਲ ਕੀਤਾ ਸੀ। ਔਰਤ ਦੇ ਪਤੀ ਅਤੇ ਸਹੁਰੇ ਵੱਲੋਂ ਕਰਜੇ ਦੇ ਹੀ ਬੋਝ ਕਾਰਨ ਆਪਣੇ ਜੀਵਨ ਲੀਲਾ ਆਪ ਖਤਮ ਕਰ ਲਈ ਗਈ ਸੀ।।ਕਿਸਾਨ ਆਗੂਆਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਧਾਰੀਵਾਲ ਵਿੱਚ ਇੱਕ ਮਾਰਚ ਕੱਢਿਆ ਗਿਆ। ਇਸ ਦੇ ਬਾਅਦ ਪ੍ਰਾਈਵੇਟ ਬੈਂਕ ਦੇ ਬਾਹਰ ਕਿਸਾਨਾਂ ਨੇ ਧਰਨਾ ਦੇ ਕੇ ਬੈਂਕ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।ਇਸ ਦੌਰਾਨ ਕਿਸਾਨ ਆਗੂਆਂ ਦੀ ਬੈਂਕ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਹੋਈ ਪਰ ਬੈਂਕਾਂ ਅਧਿਕਾਰੀਆਂ ਵੱਲੋਂ ਕੋਠੀ ਖੋਲਣ ਤੋਂ ਇਨਕਾਰ ਕਰਨ ਕਾਰਨ ਗੱਲਬਾਤ ਸਿਰੇ ਨਾ ਚੜ੍ਹੀ ।ਇਸ ਦੇ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਬੈਂਕ ਵੱਲੋਂ ਸੀਲ ਕੀਤੇ ਗਏ ਘਰ ਵਿੱਚ ਪਹੁੰਚ ਕੇ ਬੈਂਕ ਵੱਲੋਂ ਸੀਲਬੰਦੀ ਦੌਰਾਨ ਲਗਾਏ ਗਏ ਤਾਲਿਆਂ ਨੂੰ ਤੋੜ ਦਿੱਤਾ ਅਤੇ ਉਸਦੇ ਬਾਅਦ ਲੜਕੀ ਗਗਨਦੀਪ ਕੌਰ ਤੇ ਉਸਦੇ ਬੇਟੇ ਨੂੰ ਘਰ ਵਿੱਚ ਦਾਖਲ ਕਰਵਾ ਦਿੱਤਾ। ਨਾਲ ਹੀ ਕਿਸਾਨ ਆਗੂ ਉਸਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ।

Related Post