ਪੈਟਰੋਲ ਤੇ ਡੀਜ਼ਲ ਤੇ ਵੈਟ ਟੈਕਸ ਵਧਾਉਣ ਨਾਲ ਪੰਜਾਬੀਆਂ ਨੂੰ ਮਿਲੇਗਾ ਪੈਟਰੋਲ ਡੀਜ਼ਲ ਮਹਿੰਗਾ
- by Jasbeer Singh
- September 5, 2024
ਪੈਟਰੋਲ ਤੇ ਡੀਜ਼ਲ ਤੇ ਵੈਟ ਟੈਕਸ ਵਧਾਉਣ ਨਾਲ ਪੰਜਾਬੀਆਂ ਨੂੰ ਮਿਲੇਗਾ ਪੈਟਰੋਲ ਡੀਜ਼ਲ ਮਹਿੰਗਾ ਚੰਡੀਗੜ੍ਹ : ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੈਟਰੋਲ ਅਤੇ ਡੀਜ਼ਲ ਉਤੇ ਲੱਗਣ ਵਾਲੇ ਵੈਟ ਨੂੰ ਵਧਾਉਣ ਨਾਲ ਹੁਣ ਪੰਜਾਬ ਵਿਚ ਪੈਟਰੋਲ ਤੇ ਡੀਜਲ ਦੀ ਵਰਤੋਂ ਕਰਨ ਵਾਲਿਆਂ ਨੂੰ ਪੈਟਰੋਲ ਤੇ ਡੀਜ਼ਲ ਮਹਿੰਗਾ ਮਿਲੇਗਾ। ਪੰਜਾਬ ਸਰਕਾਰ ਵਲੋਂ ਵੈਟ ਟੈਕਸ ਵਿਚ ਵਾਧਾ ਕਰਨ ਨਾਲ ਪੈਟਰੋਲ ਹੁਣ 62 ਪੈਸੇ ਮਹਿੰਗਾ ਅਤੇ ਡੀਜ਼ਲ 92 ਪੈਸੇ ਮਹਿੰਗਾ ਮਿਲਿਆ ਕਰੇਗਾ।
