ਦੇਸ਼ ਦੇ 17ਵੇਂ ਉਪ-ਰਾਸ਼ਟਰਪਤੀ ਬਣੇ ਸੀ. ਪੀ. ਕ੍ਰਿਸ਼ਨਨ ਨਵੀਂ ਦਿੱਲੀ, 10 ਸਤੰਬਰ 2025 : ਲੰਘੇ ਦਿਨ ਭਾਰਤ ਦੇਸ਼ ਦੇ 17ਵੇਂ ਉਪ-ਰਾਸ਼ਟਰਪਤੀ ਦੀ ਚੋਣ ਲਈ ਹੋਈ ਵੋਟਿੰਗ ਵਿਚ ਸਭ ਤੋਂ ਵਧ ਵੋਟ ਪ੍ਰਾਪਤ ਕਰਕੇ ਸੀ. ਪੀ. ਕ੍ਰਿਸ਼ਨਲ ਭਾਰਤ ਦੇਸ਼ ਦੇ 17ਵੇਂ ਉਪ-ਰਾਸ਼ਟਰਪਤੀ ਦੀ ਚੋਣ ਜਿੱਤ ਗਏ। ਕਿੰਨੇ ਵੋਟ ਪਏ ਕ੍ਰਿਸ਼ਨਨ ਤੇ ਕਿੰਨੇ ਪਏ ਸੁਦਰਸ਼ਨ ਰੈਡੀ ਨੂੰ ਐਨ. ਡੀ. ਏ. ਦੇ ਉਮੀਦਵਾਰ ਸੀ. ਪੀ. ਕ੍ਰਿਸ਼ਨਨ ਨੂੰ 452 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਸੁਦਰਸ਼ਨ ਰੈਡੀ ਨੂੰ 300 ਵੋਟਾਂ ਪ੍ਰਾਪਤ ਹੋਈਆਂ। ਜਿਸਦੇ ਚਲਦਿਆਂ ਸੀ. ਪੀ. ਕ੍ਰਿਸ਼ਨਨ ਨੇ ਸੁਦਰਸ਼ਨ ਰੈਡੀ ਨੂੰ 152 ਪਹਿਲੀ ਪਸੰਦ ਦੀਆਂ ਵੋਟਾਂ ਨਾਲ ਹਰਾਇਆ। ਨਤੀਜਿਆਂ ਦਾ ਐਲਾਨ ਕਰਦੇ ਹੋਏ, ਚੋਣ ਅਧਿਕਾਰੀ ਪੀਸੀ ਮੋਦੀ ਨੇ ਕਿਹਾ ਕਿ ਸੁਦਰਸ਼ਨ ਰੈਡੀ ਨੂੰ 300 ਪਹਿਲੀ ਪਸੰਦ ਦੀਆਂ ਵੋਟਾਂ ਮਿਲੀਆਂ, ਜਦਕਿ ਸੀ. ਪੀ. ਰਾਧਾਕ੍ਰਿਸ਼ਨਨ ਦੇ ਹੱਕ ਵਿੱਚ 452 ਵੋਟਾਂ ਪਈਆਂ।
