
ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ ਨਾਲ ਸੋਧੇ ਹੋਏ ਪਾਣੀ ਨੂੰ ਵੀ ਵੱਧ ਤੋਂ ਵੱਧ ਵਰ
- by Jasbeer Singh
- January 2, 2025

ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ ਨਾਲ ਸੋਧੇ ਹੋਏ ਪਾਣੀ ਨੂੰ ਵੀ ਵੱਧ ਤੋਂ ਵੱਧ ਵਰਤਣ ਦਾ ਸੱਦਾ ਦੇਹਲਾਂ ਵਿਖੇ ਸਾਂਝਾ ਜ਼ਮੀਨਦੋਜ ਪਾਈਪਲਾਈਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਮਹਾਂ ਸਿੰਘ ਵਾਲਾ ਵਿਖੇ ਛੱਪੜ ਦੇ ਪਾਣੀ ਨੂੰ ਸੋਲਰ ਮੋਟਰ ਰਾਹੀਂ ਲਿਫਟ ਕਰਕੇ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਮੂਨਕ, 2 ਜਨਵਰੀ : ਪੰਜਾਬ ਦੇ ਭੂਮੀ ਅਤੇ ਜਲ ਸੰਭਾਲ, ਜਲ ਸਰੋਤ ਅਤੇ ਖਣਨ ਤੇ ਭੂ ਵਿਗਿਆਨ ਮੰਤਰੀ ਬਰਿੰਦਰ ਗੋਇਲ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਨਹਿਰੀ ਪਾਣੀ ਦੇ ਨਾਲ ਨਾਲ ਸੋਧੇ ਹੋਏ ਪਾਣੀ ਨੂੰ ਵੱਧ ਤੋਂ ਵੱਧ ਵਰਤਿਆ ਜਾਵੇ ਤਾਂ ਕਿ ਸਾਂਝੇ ਹੰਭਲਿਆਂ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ । ਸ੍ਰੀ ਗੋਇਲ ਅੱਜ ਪਿੰਡ ਦੇਹਲਾ ਸੀਹਾਂ ਅਤੇ ਮਹਾਂ ਸਿੰਘ ਵਾਲਾ ਵਿਖੇ ਦੋ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ । ਕੈਬਨਿਟ ਮੰਤਰੀ ਨੇ ਕਿਹਾ ਕਿ ਖੇਤਾਂ ਦੀ ਸਿੰਚਾਈ ਅਤੇ ਫਸਲਾਂ ਦੀ ਭਰਪੂਰ ਪੈਦਾਵਾਰ ਲਈ ਨਹਿਰੀ ਅਤੇ ਸੋਧਿਆ ਹੋਇਆ ਪਾਣੀ ਬਹੁਤ ਲਾਹੇਵੰਦ ਹੈ । ਸ਼੍ਰੀ ਬਰਿੰਦਰ ਗੋਇਲ ਨੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਲਈ ਪਿੰਡ ਦੇਹਲਾਂ ਵਿਖੇ ਸਾਂਝਾ ਜ਼ਮੀਨਦੋਜ ਪਾਈਪਲਾਈਨ ਦੇ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ । ਉਹਨਾਂ ਕਿਹਾ ਕਿ ਨਹਿਰੀ ਮੋਘੇ ਦੀ ਉਸਾਰੀ ਉੱਤੇ ਲਗਭਗ 21.78 ਲੱਖ ਰੁਪਏ ਦੀ ਲਾਗਤ ਆਵੇਗੀ, ਜਿਸ ਵਿੱਚੋਂ 19.60 ਲੱਖ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ । ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 67.6 ਹੈਕਟੇਅਰ ਰਕਬਾ ਖੇਤੀ ਦੀ ਸਿੰਚਾਈ ਅਧੀਨ ਕਵਰ ਕੀਤਾ ਜਾਵੇਗਾ । ਇਸ ਉਪਰੰਤ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪਿੰਡ ਮਹਾ ਸਿੰਘ ਵਾਲਾ ਵਿਖੇ ਛੱਪੜ ਦੇ ਪਾਣੀ ਨੂੰ ਸੋਲਰ ਮੋਟਰ ਰਾਹੀਂ ਲਿਫਟ ਕਰਕੇ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਲੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਉਹਨਾਂ ਕਿਹਾ ਕਿ 16.43 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੀ 100 ਫੀਸਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਅਤੇ ਇਸ ਅਧੀਨ 8.95 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਜਾਵੇਗਾ ਜਿਸ ਨਾਲ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ 20 ਤੋਂ 30 ਫੀਸਦੀ ਤੱਕ ਬੱਚਤ ਹੋਵੇਗੀ । ਇਹਨਾਂ ਸਮਾਗਮਾਂ ਦੌਰਾਨ ਮੁੱਖ ਭੂਮੀ ਪਾਲ ਮਹਿੰਦਰ ਸਿੰਘ ਸੈਣੀ, ਮੰਡਲ ਭੂਮੀ ਰੱਖਿਆ ਅਫ਼ਸਰ ਗੁਰਬਿੰਦਰ ਸਿੰਘ ਢਿੱਲੋਂ, ਸ੍ਰੀ ਗੋਇਲ ਦੇ ਪੀ. ਏ ਰਾਕੇਸ਼ ਗੁਪਤਾ ਸਮੇਤ ਹੋਰ ਅਧਿਕਾਰੀ ਅਤੇ ਵੱਖ ਵੱਖ ਪਿੰਡਾਂ ਦੇ ਵਸਨੀਕ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.