
ਬਲਾਕ ਸੁਜਾਨਪੁਰ ਅਧੀਨ ਆਉਂਦੀਆਂ ਵਿਧਾਨ ਸਭਾ ਹਲਕਾ ਭੋਆ ਦੀਆਂ ਪੰਚਾਇਤਾਂ ਨਾਲ ਕੈਬਨਿਟ ਮੰਤਰੀ ਕਟਾਰੂਚੱਕ ਨੇ ਕੀਤੀ ਰੀਵਿਓ
- by Jasbeer Singh
- August 24, 2024

ਬਲਾਕ ਸੁਜਾਨਪੁਰ ਅਧੀਨ ਆਉਂਦੀਆਂ ਵਿਧਾਨ ਸਭਾ ਹਲਕਾ ਭੋਆ ਦੀਆਂ ਪੰਚਾਇਤਾਂ ਨਾਲ ਕੈਬਨਿਟ ਮੰਤਰੀ ਕਟਾਰੂਚੱਕ ਨੇ ਕੀਤੀ ਰੀਵਿਓ ਮੀਟਿੰਗ ਪੰਜਾਬ ਸਰਕਾਰ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ ਹਰੇਕ ਪਿੰਡਾਂ ਅੰਦਰ ਕਰਵਾਇਆ ਜਾਵੇਗਾ ਸਮਪੂਰਨ ਵਿਕਾਸ-ਸ੍ਰੀ ਲਾਲ ਚੰਦ ਕਟਾਰੂਚੱਕ ਪਠਾਨਕੋਟ: : ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਸਵਾਲੀ ਵਿਖੇ ਸਥਿਤ ਰੇਸਟ ਹਾਊਸ ਵਿੱਚ ਵਿਧਾਨ ਸਭਾ ਹਲਕਾ ਭੋਆ ਦੀਆਂ ਬਲਾਕ ਸੁਜਾਨਪੁਰ ਅਧੀਨ ਆਉਂਦੀਆਂ ਪੰਚਾਇਤਾਂ ਨਾਲ ਇੱਕ ਮੀਟਿੰਗ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਜੀਤ ਕੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੁਜਾਨਪੁਰ, ਰਜਿੰਦਰ ਭਿੱਲਾ ਸਰਪੰਚ ਬਨੀ ਲੋਧੀ ਅਤੇ ਬਲਾਕ ਪ੍ਰਧਾਨ, ਬਲਾਕ ਸਮਿਤੀ ਮੈਂਬਰ ਸੁਭਾਸ ਜੱਗੀ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਦੀਪਕ ਕੁਮਾਰ ਬਲਾਕ ਪ੍ਰਧਾਨ, ਰਜਨੀ ਪਿੰਡ ਆਸਾ ਬਾਨੋਂ, ਰਮੇਸ ਕੁਮਾਰ ਜਰਨਲ ਸਕੱਤਰ, ਹੰਸ ਰਾਜ ਮੈਰਾ ਕਲੋਨੀ, ਪਿੰਡ ਐਮਾਂ ਤੋਂ ਅਭਿਨਾਸ ਅਤੇ ਹੋਰ ਪਾਰਟੀ ਦੇ ਆਹੁਦੇਦਾਰ ਵੀ ਹਾਜਰ ਸਨ । ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਖ ਵੱਖ ਸਵਾਲਾਂ ਦਾ ਹੱਲ ਕੱਢਿਆ ਜਾਂਦਾ ਹੈ, ਉਥੇ ਹੀ ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਵਿਸੇਸ ਉਪਰਾਲੇ ਕੀਤੇ ਜਾਂਦੇ ਹਨ । ਜਿਸ ਅਧੀਨ ਅੱਜ ਜਸਵਾਲੀ ਵਿਖੇ ਵਿਧਾਨ ਸਭਾ ਹਲਕਾ ਭੋਆ ਦੀ 10 ਪੰਚਾਇਤਾਂ ਜੋ ਕਿ ਸੁਜਾਨਪੁਰ ਬਲਾਕ ਦੇ ਅਧੀਨ ਆਉਂਦੀਆਂ ਹਨ, ਉੱਥੋਂ ਦੀਆਂ ਪੰਚਾਇਤਾਂ ਬੁਲਾਈਆਂ ਗਈਆਂ ਹਨ ਅਤੇ ਵੱਖ ਵੱਖ ਮਾਮਲਿਆਂ ਤੇ ਚਰਚਾ ਕੀਤੀ ਗਈ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਰੀਵਿਓ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੋਰਾਨ ਵੱਖ ਵੱਖ ਪਿੰਡਾਂ ਤੇ ਚਰਚਾ ਕਰਦਿਆਂ ਕੂਝ ਸਵਾਲ ਸਾਹਮਣੇ ਆਏ ਹਨ ਕਈ ਪਿੰਡਾਂ ਅੰਦਰ ਨਿਕਾਸੀ ਪਾਣੀ ਦੇ ਲਈ ਛੱਪੜ ਦੀ ਲੋੜ ਹੈ, ਕਈਆਂ ਪਿੰਡਾਂ ਅੰਦਰ ਗਲੀਆਂ ਨਾਲੀਆਂ ਦੀਆਂ ਸਮੱਸਿਆਵਾਂ ਹਨ ਅਤੇ ਕਈ ਪਿੰਡਾਂ ਅੰਦਰ ਸਮਸਾਨ ਘਾਟ ਦੀ ਰਿਪੇਅਰ ਜਾਂ ਰਸਤਿਆਂ ਨੂੰ ਪੱਕਾ ਕਰਨ, ਪਿੰਡਾਂ ਅੰਦਰ ਜੰਝਘਰ ਦਾ ਨਿਰਮਾਣ, ਖੇਡਾਂ ਦੇ ਲਈ ਪਲੇ ਗਰਾਉਂਡ ਦਾ ਨਿਰਮਾਣ ਆਦਿ ਕਈ ਪਿੰਡਾਂ ਦੇ ਸਵਾਲ ਸਾਹਮਣੇ ਆਏ ਹਨ । ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੋਰਾਨ ਸਮਸਾਨ ਘਾਟ ਦੀ ਗਲੀ, ਪਲੇ ਗਰਾਉਂਡ ਦੀ ਚਾਰਦੀਵਾਰੀ, ਜੰਝਘਰ ਜਾਂ ਨਿਕਾਸੀ ਪਾਣੀ ਜੋ ਕਿ ਲੋਕਾਂ ਦੀਆਂ ਸਮੱਸਿਆਵਾਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਨ੍ਹਾਂ ਪਿੰਡਾਂ ਅੰਦਰ ਉਪਰੋਕਤ ਸਾਹਮਣੇ ਆਈਆਂ ਸਮੱਸਿਆਵਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹਰੇਕ ਬਲਾਕ ਅੰਦਰ ਇੱਕ ਪਿੰਡ ਅੰਦਰ ਥਾਪਰ ਮਾਡਲ ਬਣਾਇਆ ਜਾ ਰਿਹਾ ਹੈ ਜਿਸ ਅਧੀਨ ਆਧੁਨਿਕ ਤਕਨੀਕ ਨਾਲ ਨਿਕਾਸੀ ਪਾਣੀ ਨੂੰ ਟ੍ਰੀਟ ਕਰਕੇ ਫਸਲਾਂ ਦੇ ਲਈ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਵਿਕਾਸ ਕਾਰਜਾਂ ਦਾ ਰੀਵਿਓ ਕੀਤਾ ਗਿਆ ਹੈ। ਜਿਹੜੇ ਕੰਮਾਂ ਦੀ ਨਿਸਾਨਦੇਹੀ ਹੋ ਗਈ ਹੈ ਉਨ੍ਹਾਂ ਸਥਾਨਾਂ ਤੇ ਆਉਂਣ ਵਾਲੇ ਪੰਜ ਦਿਨਾਂ ਦੇ ਅੰਦਰ ਅੰਦਰ ਵਿਕਾਸ ਕਾਰਜ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ ਅਤੇ ਪਿੰਡਾਂ ਅੰਦਰ ਪੂਰਨ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੋਕੇ ਤੇ ਹਾਜਰ ਵੱਖ ਵੱਖ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ । ਇਸ ਤੋਂ ਇਲਾਵਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਿੰਡ ਕਟਾਰੂਚੱਕ ਵਿਖੇ ਬਣਾਏ ਦਫਤਰ ਵਿਖੇ ਖੁੱਲਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮੱਸਿਆਵਾਂ ਦਾ ਹੱਲ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.