
ਨਸਬੰਦੀ ਅਤੇ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਲਈ ਸਰਕਾਰੀ ਸਿਹਤ ਕੇਦਰਾਂ ਵਿਚ ਕੈਂਪ ਵੀ ਲਗਾਏ ਜਾਣਗੇ
- by Jasbeer Singh
- July 4, 2024

ਨਸਬੰਦੀ ਅਤੇ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਲਈ ਸਰਕਾਰੀ ਸਿਹਤ ਕੇਦਰਾਂ ਵਿਚ ਕੈਂਪ ਵੀ ਲਗਾਏ ਜਾਣਗੇ ਪਰਿਵਾਰ ਨਿਯੋਜਨ ਦੇ ਪੱਕੇ ਤੇ ਕੱਚੇ ਸਾਧਨਾਂ ਰਾਹੀ ਪਰਿਵਾਰ ਨੂੰ ਰੱਖਿਆ ਜਾ ਸਕਦਾ ਹੈ ਸੀਮਤ ਪਟਿਆਲਾ ( ) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਉਣ ਲਈ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਮੋਬਲਾਈਜੇਸ਼ਨ ਪੰਦਰਵਾੜਾ (ਦੰਪਤੀ ਸੰਪਰਕ ਪੰਦਰਵਾੜਾ) ਮਨਾਇਆ ਜਾ ਰਿਹਾ ਹੈ।ਸੋਸ਼ਲ ਮੀਡੀਆ ਰਾਹੀਂ ਸਿਹਤਮੰੰਦ ਪਰਿਵਾਰ ਬਾਰੇ ਸੰਦੇਸ਼ ਦਿੰਦੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਦੇ ਆਸ਼ਾ ਵਰਕਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਪੰਦਰਵਾੜੇ ਦੌਰਾਣ ਯੋਗ ਜੋੜਿਆਂ ਨਾਲ ਸੰਪਰਕ ਕਰਕੇ ਸਿਹਤਮੰੰਦ ਮਾਂ ਅਤੇ ਬੱਚੇ ਲਈ ਪਹਿਲਾ ਬੱਚਾ ਵਿਆਹ ਤੋਂ ਦੋ ਸਾਲ ਬਾਅਦ ਅਤੇ ਦੂੁਜਾ ਬੱਚਾ ਤਿੰਨ ਸਾਲ ਬਾਅਦ ਕਰਨ, ਪਰਿਵਾਰਾਂ ਨੂੰ ਲੜਕੀ ਦੇ ਵਿਆਹ 18 ਸਾਲ ਤੋਂ ਪਹਿਲਾਂ ਅਤੇ ਲੜਕੇੇ ਦਾ ਵਿਆਹ 21 ਸਾਲ ਤੋਂ ਘੱਟ ਉਮਰ ਤੇ ਨਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਪਰਿਵਾਰ ਨੂੰ ਸੀਮਤ ਰੱਖਣ ਲਈ ਅਤੇ ਬੱਚਿਆਂ ਵਿਚ ਵੱਖਵਾ ਰੱਖਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਤਰੀਕਿਆਂ (ਕਾਪਰ ਟੀ, ਸੀ.ਸੀ, ਆਈ.ਯੁ.ਸੀ.ਡੀ ਗਰਭ ਨਿਰੋਧਕ ਗੋਲੀ ਛਾਯਾ) ਅਤੇ ਪੱਕੇ ਤਰੀਕਿਆਂ (ਨਲਬੰਦੀ ਅਤੇ ਨਸਬੰਦੀ) ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।ਪਰਿਵਾਰ ਨੂੰ ਆਪਣੀ ਇੱਛਾ ਅਨੁਸਾਰ ਇਹ ਸਾਧਨ ਅਪਣਾਉਣ ਸਬੰਧੀ ਪ੍ਰੇੇਰਿਤ ਕੀਤਾ ਜਾ ਰਿਹਾ ਹੈ ।aੁਹਨਾ ਕਿਹਾ ਕਿ ਇਸ ਵਾਰ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ “ਵਿਕਸਿ਼ਤ ਭਾਰਤ ਦੀ ਨਵੀ ਪਛਾਣ,ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ” ਤਹਿਤ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਹਰੇਕ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਪਰਿਵਾਰ ਇਕ ਜਾਂ ਦੋ ਬੱਚਿਆਂ ਤੱਕ ਸੀਮਤ ਰੱਖਣ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਪਰਿਵਾਰ ਨਿਯੌਜਨ ਨਾਲ ਸਬੰਧਤ ਸਾਰੀਆਂ ਸਿਹਤ ਸੇਵਾਵਾਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। । ਜਿਲਾ ਪਰਿਵਾਰ ਭਲਾਈ ਅਫਸਰ ਡਾ ਐਸ.ਜੇ. ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਤਹਿਤ ਪੁਰਸ਼ਾਂ ਲਈ ਚੀਰਾ ਰਹਿਤ ਨਸਬੰਦੀ ਕਰਵਾਉਣ ਤੇ 1100 ਰੁਪਏ, ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਤੇ ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ 600 ਰੁਪਏ ਅਤੇ ਜਨਰਲ ਵਰਗ ਨਾਲ ਸਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿਤੀ ਜਾਂਦੀ ਹੈ।ਉਹਨਾਂ ਕਿਹਾ ਪੀ.ਪੀ.ਆਈ.ਯੂੀ.ਸੀ.ਡੀ. ਜੋ ਕਿ ਹੁਣ ਜਣੇਪੇ ਤੋਂ 48 ਘੰਟੇ ਦੇ ਅੰਦਰ-ਅੰਦਰ ਕਾਪਰਟੀ ਲਗਾਉਣ ਦੀ ਵਿਵਸਥਾ ਹੈ,5 ਸਾਲ ਤੱਕ ਗਰਭ ਨਿਰੋਧਕ ਵੱਜੋਂ ਕੰਮ ਕਰਦੀ ਹੈ। ਬੱਚਿਆਂ ਵਿੱਚ ਅੰਤਰ ਰੱਖਣ ਲਈ ਗਰਭ ਨਿਰੋਧਕ ਗੋਲੀ ਛਾਯਾ ਵੀ ਇੱਕ ਸੁਰਖਿਅਤ ਤੇ ਅਸਰਦਾਰ ਤਰੀਕਾ ਹੈ। ਅੰਤਰਾ ਪ੍ਰੋਗਰਾਮ ਤਹਿਤ ਗਰਭ ਰੋਕੂ ਟੀਕੇ ਦੀ ਸ਼ੁਰੂਆਤ ਕੀਤੀ ਹੋਈ ਹੈ ਇਹ ਟੀਕਾ ਜਣੇਪੇ ਤੋਂ 6 ਹਫਤੇ ਬਾਅਦ ਮਾਹਵਾਰੀ ਆਉਣ ਦੇ 7 ਦਿਨਾਂ ਦੇ ਅੰਦਰ ਅੰਦਰ ਲਗਵਾਉਣਾ ਪਵੇਗਾ ਅਤੇ ਇਸ ਟੀਕੇ ਦਾ ਅਸਰ ਤਿੰਨ ਮਹੀਨੇ ਰਹੇਗਾ। fੲਹ ਟੀਕਾ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲ, ਸੀ.ਐਚ.ਸੀ /ਪੀ.ਐਚ.ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਬਿੱਲਕੁੱਲ ਮੁਫਤ ਲਗਾਇਆ ਜਾਂਦਾ ਹੈ। ਡਾ ਐਸ.ਜੇ. ਸਿੰਘ ਨੇ ਕਿਹਾ ਕਿ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਤਹਿਤ ਪੁਰਸ਼ਾਂ ਲਈ ਚੀਰਾ ਰਹਿਤ ਨਸਬੰਦੀ ਅਤੇ ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਲਈ ਸਰਕਾਰੀ ਸਿਹਤ ਕੇਦਰਾਂ ਵਿਚ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇੇ ਸਹਾਇਕ ਸਿਵਲ ਡਾ ਰਚਨਾ, ਜਿਲਾ ਟੀਬੀ ਅਫਸਰ ਡਾ ਗੁਰਪ਼ੀਤ ਨਾਗਰਾ, ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ, ਜਿਲਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ, ਜਿਲਾ ਮੋਨੀਟੀਰਿੰਗ ਐਡ ਇਵੈਲੂਏਸ਼ਨ ਅਫਸਰ ਮੋਨਿਕਾ ਸਰਮਾ, ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ,ਡੀ.ਐਸ.ਏ ਤ੍ਰਿਪਤਾ ਅਤੇ ਬਿੱਟੂ ਵੀ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.