
ਕੈਨੇਡਾ ਪੁਲਸ ਨੇ ਪੰਜਾਬਣ ਮਾਂ ਨੂੰ ਪੁੱਤਾਂ ਸਮੇਤ ਵੱਡੀ ਮਾਤਰਾ ਅਸਲਾ ਤੇ ਕੋਕੀਨ ਬਰਾਮਦ ਹੋਣ ਤੇ ਕੀਤਾ ਗ੍ਰਿਫਤਾਰ
- by Jasbeer Singh
- October 29, 2024

ਕੈਨੇਡਾ ਪੁਲਸ ਨੇ ਪੰਜਾਬਣ ਮਾਂ ਨੂੰ ਪੁੱਤਾਂ ਸਮੇਤ ਵੱਡੀ ਮਾਤਰਾ ਅਸਲਾ ਤੇ ਕੋਕੀਨ ਬਰਾਮਦ ਹੋਣ ਤੇ ਕੀਤਾ ਗ੍ਰਿਫਤਾਰ ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਤੋਂ ਪੰਜਾਬ ਨਾਲ ਸਬੰਧਤ ਖ਼ਬਰ ਸਾਹਮਣੇ ਆਈ ਹੈ । ਕੈਨੇਡਾ ਪੁਲਸ ਨੇ ਬਰੈਂਪਟਨ `ਚ ਰਹਿੰਦੇ ਇੱਕ ਪਰਿਵਾਰ ਨੂੰ ਹਥਿਆਰਾਂ ਦੀ ਤਸਕਰੀ ਦੇ ਮਾਮਲੇ `ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਪੰਜਾਬਣ ਮਾਂ ਨੂੰ ਉਸ ਦੇ ਦੋ ਪੁੱਤਾਂ ਅਤੇ ਉਨ੍ਹਾਂ ਦੇ ਦੋ ਦੋਸਤਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ । ਪੁਲਸ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਾਂ ਨਰਿੰਦਰ ਨਾਗਰਾ (61 ਸਾਲਾ) ਉਸ ਦੇ ਮੁੰਡੇ ਰਵਨੀਤ ਨਾਗਰਾ (22 ਸਾਲ) ਤੇ ਨਵਦੀਪ ਨਾਗਰਾ (20 ਸਾਲ) ਵਜੋਂ ਹੋਈ ਹੈ । ਮਾਮਲੇ `ਚ ਪੁਲਸ ਨੇ ਨਰਿੰਦਰ ਨਾਗਰਾ ਦੇ ਮੁੰਡਿਆਂ ਦੇ ਦੋਸਤ ਰਣਵੀਰ ਵੜੈਚ (20 ਸਾਲਾ) ਅਤੇ ਪਵਨੀਤ ਨੇਹਲ (21 ਸਾਲ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ । ਪੀਲ ਪੁਲਸ ਦੇ ਮੁਖੀ ਨਿਸ਼ਾਨ ਦੁਰਾਈਪਾ ਨੇ ਕਿਹਾ ਕਿ ਇਹ ਕਾਰਵਾਈ ਸਰਚ ਅਪ੍ਰੇਸ਼ਨ ਅਧੀਨ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਦੇ ਇੱਕ ਅਧਿਕਾਰੀ ਨੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੀ ਇੱਕ ਫਾਲੋ-ਅਪ ਜਾਂਚ ਤੋਂ ਬਾਅਦ, ਉਸ ਦੇ ਭਰਾ ਅਤੇ ਮਾਂ ਜੋ ਕਿ ਬਰੈਂਪਟਨ ਤੋਂ ਹਨ, ਉੱਤੇ ਅਣਅਧਿਕਾਰਤ ਹਥਿਆਰ ਰੱਖਣ, ਇੱਕ ਲੋਡਡ ਹਥਿਆਰ ਰੱਖਣ ਅਤੇ ਇੱਕ ਵਰਜਿਤ ਯੰਤਰ ਰੱਖਣ ਦੇ ਇਲਜ਼ਾਮ ਲਗਾਏ ਗਏ ਸਨ ।