National
0
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੀ ਐਮ ਪੀ ਅਨੀਤਾ ਆਨੰਦ ਨੂੰ ਕੀਤਾ ਨਵਾਂ ਟ੍ਰਾਂਸਪੋਰਟ ਮੰਤਰੀ ਨ
- by Jasbeer Singh
- September 20, 2024
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੀ ਐਮ ਪੀ ਅਨੀਤਾ ਆਨੰਦ ਨੂੰ ਕੀਤਾ ਨਵਾਂ ਟ੍ਰਾਂਸਪੋਰਟ ਮੰਤਰੀ ਨਿਯੁਕਤ ਓਟਵਾ : ਭਾਰਤੀ ਮੂਲ ਦੀ ਐਮ ਪੀ ਅਨੀਤਾ ਆਨੰਦ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੀਂ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ ਹੈ। ਉਹ ਪਾਬਲੋ ਰੋਡਰਿਗਜ਼ ਦੀ ਥਾਂ ਲੈਣਗੇ ਜਿਹਨਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੀ ਕਿਊਬੈਕ ਲਿਬਰਲ ਪਾਰਟੀ (ਕਯੂ ਐਲ ਪੀ) ਦੀ ਲੀਡਰਸ਼ਿਪ ਸੰਭਾਲਣ ਨੂੰ ਤਰਜੀਹ ਦਿੱਤੀ ਹੈ। ਰੋਡਰਿਗਜ਼ ਦਾ ਅਸਤੀਫਾ ਟਰੂਡੋ ਸਰਕਾਰ ਅਤੇ ਕਿਊਬੈਕ ਵਿਚ ਲਿਬਰਲ ਪਾਰਟੀ ਲਈ ਵੱਡਾ ਝਟਕਾ ਹੈ। ਹੁਣ ਖਰੀਦ ਮੰਤਰੀ ਜੀਨ ਯੈਸ ਡਕਲੋਸ ਨੂੰ ਕਿਊਬੈਕ ਦਾ ਨਵਾਂ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਹੈ। ਅਨੀਤਾ ਆਨੰਦ ਨੂੰ ਵੀਰਵਾਰ ਨੂੰ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗਈ।
