July 6, 2024 01:14:48
post

Jasbeer Singh

(Chief Editor)

Patiala News

ਉਮੀਦਵਾਰਾਂ ਸਮੇਤ ਹੋਰ ਪ੍ਰਮੁੱਖ ਆਗੂਆਂ ਨੇ ਵੀ ਪਾਈਆਂ ਵੋਟਾਂ

post-img

ਪਟਿਆਲਾ ਹਲਕੇ ਵਿਚਲੇ ਉਮੀਦਵਾਰਾਂ ਨੇ ਆਪਣੀਆਂ ਵੋਟਾਂ ਦੇ ਭੁਗਤਾਨ ਗਰੋਂ ਹਲਕੇ ਦਾ ਦੌਰਾ ਕਰ ਕੇ ਆਪਣੇ ਸਮਰਥਕਾਂ ਅਤੇ ਪੋਲਿੰਗ ਏਜੰਟਾਂ ਨਾਲ ਮੁਲਾਕਾਤਾਂ ਕੀਤੀਆਂ। ਅਕਾਲੀ ਉਮੀਦਵਾਰ ਐੱਨ.ਕੇ ਸ਼ਰਮਾ ਨੇ ਜ਼ੀਰਕਪੁਰ ਵਿੱਚ ਵੋਟ ਪਾਈ ਤੇ ਫੇਰ ਸਾਰੇ ਨੌਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ। ਬਸਪਾ ਉਮੀਦਵਾਰ ਜਗਜੀਤ ਛੜਬੜ ਨੇ ਵੀ ਬਨੂੜ ਖੇਤਰ ਵਿਚਲੇ ਆਪਣੇ ਪਿੰਡ ਛੜਬੜ ’ਚ ਵੋਟ ਪਾਉਣ ਮਗਰੋਂ ਹਲਕੇ ਦਾ ਦੌਰਾ ਕੀਤਾ। ‘ਆਪ’ ਦੇ ਡਾ. ਬਲਬੀਰ ਸਿੰਘ ਨੇ ਸਟੇਟ ਕਾਲਜ ਵਿਚ ਸਵੇਰੇ ਹੀ ਵੋਟ ਪਾ ਦਿਤੀ ਸੀ ਤੇ ਫੇਰ ਉਹ ਸ਼ਹਿਰ ਸਮੇਤ ਦਿਹਾਤੀ ਹਲਕਿਆਂ ’ਚ ਵੀ ਪੁੱਜੇ। ਉਧਰ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਆਪਣੀ ਵੋਟ ਵਿਮੈਨ ਕਾਲਜ ਵਿੱਚ ਜਲਦੀ ਹੀ ਪਾ ਦਿੱਤੇ ਤੇ ਫੇਰ ਹਲਕੇ ਦਾ ਦੌਰਾ ਵੀ ਕੀਤਾ। ਭਾਜਪਾ ਦੇ ਪ੍ਰਨੀਤ ਕੌਰ ਨੇ ਸਾਢੇ ਚਾਰ ਵਜੇ ਵੋਟ ਵਿਮੈਨ ਕਾਲਜ ’ਚ ਜਾ ਕੇ ਪਾਈ। ਮਾਨ ਦਲ ਦੇ ਪ੍ਰੋ. ਮਹਿੰਦਰਪਾਲ ਸਿੰਘ ਨੇ ਵੀ ਸਥਾਨਕ ਸ਼ਹਿਰ ’ਚ ਹੀ ਵੋਟ ਦਾ ਇਸਤੇਮਾਲ ਕੀਤਾ। ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਕੋਹਲੀ ਨੇ ਆਪਣੇ ਪਿਤਾ ਤੇ ਸਾਬਕਾ ਮੰਤਰੀ ਸੁਰਜੀਤ ਕੋਹਲੀ ਤੇ ਪਰਿਵਾਰਕ ਮੈਂਬਰਾਂ ਸਮੇਤ ਵੋਟ ਦਾ ਭੁਗਤਾਨ ਕੀਤਾ। ਸਾਬਕਾ ਮੰਤਰੀ ਸੁਰਜੀਤ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼ੁਤਰਾਣਾ ਦੇ ਹਲਕੇ ਇੰਚਾਰਜ ਕਬੀਰ ਦਾਸ ਤੇ ਉਨ੍ਹਾਂ ਦੇ ਸਪੁੱਤਰ ਯੂਥ ਨੇਤਾ ਵਿਕਰਮਜੀਤ ਚੌਹਾਨ ਨੇ ਵੀ ਪਰਿਵਾਰ ਸਮੇਤ ਸ਼ਹਿਰ ’ਚ ਹੀ ਵੋਟਾਂ ਪਾਈਆਂ।

Related Post