post

Jasbeer Singh

(Chief Editor)

Patiala News

ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੁੱਧ ਸਨੌਰ ਦੇ ਮੇਨ ਬੱਸ ਸਟੈਂਡ ਵਿਖੇ ਕੱਢਿਆ ਕੈਂਡਲ ਮਾਰਚ

post-img

ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੁੱਧ ਸਨੌਰ ਦੇ ਮੇਨ ਬੱਸ ਸਟੈਂਡ ਵਿਖੇ ਕੱਢਿਆ ਕੈਂਡਲ ਮਾਰਚ - ਮਨੁੱਖਤਾ ਦਾ ਘਾਣ ਕਰਨ ਵਾਲੇ ਅਪਰਾਧੀਆਂ ਨੂੰ ਜ਼ਲਦ ਤੋਂ ਜ਼ਲਦ ਸਜਾ ਮਿਲੇ : ਹਰਜਸ਼ਨ ਪਠਾਣਮਾਜਰਾ, ਪ੍ਰਧਾਨ ਪ੍ਰਦੀਪ ਜੋਸ਼ਨ ਪਟਿਆਲਾ, 30 ਅਪ੍ਰੈਲ : ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਤੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਦੀ ਅਗਵਾਈ ਹੇਠ ਅੱਜ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੁੱਧ ਸਨੌਰ ਦੇ ਮੇਨ ਬੱਸ ਸਟੈਂਡ ਤੋ ਹੁੰਦੇ ਹੋਏ ਮੇਨ ਬਜ਼ਾਰ ਤੱਕ ਮੋਮਬੱਤੀ ਮਾਰਚ ਕੱਢ ਕੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪ੍ਰਦੀਪ ਜੋਸਨ ਤੇ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਇਹ ਮੋਮਬੱਤੀ ਮਾਰਚ ਪਹਿਲਗਾਮ ਵਿਖੇ ਹੋਏ ਅਤਿ ਘਿਨੌਣੇ ਅੱਤਵਾਦੀ ਹਮਲੇ, ਜਿਸ ਵਿਚ 26 ਤੋਂ ਵਧ ਨਿਰਦੋਸ਼ ਤੇ ਮਾਸੂਮ ਲੋਕ ਮਾਰੇ ਗਏ ਸਨ, ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੱਢਿਆ ਗਿਆ ਹੈ। ਉਨਾ ਕਿਹਾ ਕਿ ਇਸ ਮੰਦਭਾਗੀ ਘਟਨਾ ’ਤੇ ਡੂੰਘੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਹੁਣ ਤੱਕ ਦੇ ਸਮੇਂ ਦਾ ਅੱਤਵਾਦ ਵਲੋਂ ਸਭ ਤੋਂ ਗੈਰ ਮਨੁੱਖਤਾ ਵਾਲਾ ਕਾਰਨਾਮਾ ਕਰਾਰ ਦਿੱਤਾ ਗਿਆ। ਉਨਾ ਕਿਹਾ ਕਿ ਮਨੁੱਖਤਾ ਦਾ ਘਾਣ ਕਰਨ ਵਾਲੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਨਿਆਂ ਦੇ ਕਟਹਿਰ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਵਲੋਂ ਇਸ ਅਣਮਨੁੱਖੀ ਕਾਰੇ ਲਈ ਜ਼ਿੰਮੇਵਾਰ ਦੋਸ਼ੀਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਗਈ। ਇਹ ਮੋਮਬੱਤੀ ਮਾਰਚ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕਰਨ ਅਤੇ ਦੇਸ਼ ਵਿਚ ਸ਼ਾਂਤੀ ਤੇ ਨਿਆਂ ਨੂੰ ਕਾਇਮ ਰੱਖਣ ਦੀ ਦ੍ਰਿੜ੍ਹਤਾ ਦੇ ਸੰਕਲਪ ਨਾਲ ਸਮਾਪਤ ਹੋਇਆ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਤੱਖਰ, ਗੁਰਮੀਤ ਸਿੰਘ ਮੀਤਾ ਕੌਸਲਰ, ਤਰਸੇਮ ਕੌਸਲਰ, ਬਲਜੀਤ ਕੌਸਲਰ, ਬੱਬੂ ਐਮ ਸੀ, ਨਿਸ਼ਨ ਸਿੰਘ, ਨਿਰਮਲ ਸਨੌਰ, ਪ੍ਰੀਤਪਾਲ ਸਿੰਘ, ਵਿਕਾਸ ਅਟਵਾਲ ਕੌਸਲਰ, ਨੰਦ ਲਾਲ,ਕਰਮਜੀਤ ਸਿੰਘ ਸੀਨੀਅਰ ਆਪ ਆਗੂ, ਬਲਵੰਤ ਸਿੰਘ ਗਿਰਧਾਰੀ, ਨਗਰ ਕੌਂਸਲ ਕਾਰਜ ਸਾਧਕ ਅਫਸਰ, ਮਨਮੀਤ ਸਿੰਘ ਮੂੰਨਾ,ਵਿਨੋਦ ਕੁਮਾਰ ਤੇ ਹੋਰ ਕਈ ਲੋਕ ਵੱਡੀ ਗਿਣਤੀ ਹਾਜ਼ਰ ਸਨ।

Related Post