ਡਪਿੰਗ ਗਰਾਊਂਡ ਵਿਚ ਪਏ ਕੂੜੇ ਨੂੰ ਲੱਗੀ ਅੱਗ ਤੋਂ ਲੋਕ ਹੋਏ ਪਰੇਸ਼ਾਨ
- by Jasbeer Singh
- April 30, 2025
ਡਪਿੰਗ ਗਰਾਊਂਡ ਵਿਚ ਪਏ ਕੂੜੇ ਨੂੰ ਲੱਗੀ ਅੱਗ ਤੋਂ ਲੋਕ ਹੋਏ ਪਰੇਸ਼ਾਨ ਪਟਿਆਲਾ, 30 ਅਪੈ੍ਰਲ : ਸ਼ਾਹੀ ਸ਼ਹਿਰ ਪਟਿਆਲਾ ਦੇ ਘਲੌੜੀ ਗੇਟ ਖੇਤਰ ਵਿਚ ਬਣੇ ਡੰਪਿੰਗ ਗਰਾਊਂਡ ਵਿਚ ਪਏ ਕੂੜੇ ਦੇ ਵਿਸ਼ਾਲ ਢੇਰਾਂ ਨੂੰ ਮੁੜ ਅੱਗ ਲੱਗੀ ਹੈ, ਜਿਸ ਕਾਰਨ ਲੋਕ ਬੇਹਦ ਪਰੇਸ਼ਾਨ ਹੋ ਗਏ ਹਨ । ਅੱਗ ਲੱਗਣ ਦੇ ਕਾਰਨ ਜਿਥੇ ਕਈ ਕਈ ਦਿਨਾਂ ਤੱਕ ਜਹਿਰੀਲਾ ਧੂੰਆਂ ਨਿਕਲਦਾ ਰਹਿੰਦਾ ਹੈ, ਜਿਹੜਾ ਕਿ ਪਟਿਆਲਵੀਆਂ ਨੂੰ ਖਤਰਨਾਕ ਬਿਮਾਰੀਆਂ ਧੱਕਦਾ ਹੈ । ਕੂੜੇ ਦੇ ਇਸ ਢੇਰ ’ਤੇ ਅੱਗ ਆਪਣੇ ਆਪ ਲੱਗਦੀ ਹੈ ਜਾਂ ਫਿਰ ਕੋਈ ਲਗਾਉਂਦਾ ਹੈ ਸਬੰਧੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਪਰ ਇਸ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਕਾਰਨ ਧੂੰਆਂ, ਬਦਬੂ ਤੇ ਜਹਿਰੀਲੀਆਂ ਗੈਸਾਂ ਜ਼ਰੂਰ ਖੁਦ ਬ ਖੁਦ ਨਿਕਲ ਕੇ ਲੋਕਾਂ ਦੇ ਸਾਹਮਣੇ ਆ ਗਈਆਂ ਹਨ । ਇਥੇ ਹੀ ਬਸ ਨਹੀਂ ਅੱਗੇ ਲੱਗੇ ਕੂੜੇ ਢੇਰ ਵਿਚੋਂ ਨਿਕਲ ਰਿਹਾ ਧੂੰਆਂ ਤੇ ਜਹਿਰੀਲੀਆਂ ਗੈਸਾਂ ਨੇ ਡੰਪਿੰਗ ਗਰਾਊਂਡ ਦੇ ਆਲੇ ਦੁਆਲੇ ਦੇ ਘੱਟੋ ਘੱਟ ਇਕ ਕਿਲੋਮੀਟਰ ਦੇ ਖੇਤਰ ਨੂੰ ਤਾਂ ਜਿਥੇ ਆਪਣੀ ਲਪੇਟ ਵਿਚ ਲੈ ਹੀ ਲਿਆ ਹੈ, ਉਥੇ ਹੀ ਇਹ ਜਿਊਂ ਜਿਊਂ ਸਮਾਂ ਲੰਘਦਾ ਜਾ ਰਿਹਾ ਹੈ ਇਹ ਧੂੰਆਂ ਤੇ ਜਹਿਰੀਲੀਆਂ ਗੈਸਾਂ ਅੱਗੇ ਵਧਦੇ ਵਧਦੇ ਹੋਰ ਖੇਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਹੀਆਂ ਹਨ, ਜਿਸ ਨਾਲ ਲੋਕ ਖਤਰਨਾਕ ਤੋਂ ਖਤਰਨਾਕ ਬਿਮਾਰੀਆਂ ਦਾ ਸਿ਼ਕਾਰ ਹੋਣ ਲਈ ਮਜ਼ਬੂਰ ਹਨ । ਪਟਿਆਲਾ ਸ਼ਹਿਰ ਭਰ ਦੇ ਵਿਚੋਂ ਚੁੱਕੇ ਜਾਂਦੇ ਤਰ੍ਹਾਂ ਤਰ੍ਹਾਂ ਦੇ ਕੂੜੇ ਵਿਚੋਂ ਜਿਥੇ ਤਰ੍ਹਾਂ ਤਰ੍ਹਾ ਦੀਆਂ ਵਸਤਾਂ ਹੁੰਦੀਆਂ ਹਨ ਨੂੰ ਜਦੋਂ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਇਸ ਵਿਚੋਂ ਸਿਰਫ ਬਦਬੂ ਹੀ ਨਹੀਂ ਉਠਦੀ ਬਲਕਿ ਇਸ ਵਿਚੋਂ ਖਤਰਨਾਕ ਜਹਿਰੀਲੇ ਕਣਾਂ ਵਾਲੀਆਂ ਗੈਸਾਂ ਵੀ ਨਿਕਲਦੀਆਂ ਹਨ, ਜਿਸ ਦਾ ਨਤੀਜਾ ਸਿਰਫ਼ ਉਥੇ ਰਹਿ ਰਹੇ ਲੋਕਾਂ ਨੂੰ ਹੀ ਭੁਗਤਣਾ ਪੈ ਰਿਹਾ ਬਲਕਿ ਇਸਦਾ ਮਾੜਾ ਨਤੀਜਾ ਆਉਣ ਵਾਲੇ ਸਮੇਂ ਵਿਚ ਇਸ ਸਭ ਲਈ ਜਿੰਮੇਵਾਰੀ ਸਰਕਾਰੀ ਵਿਭਾਗਾਂ, ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ ਨਾਲ ਸਮੇਂ ਸਮੇਂ ਦੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਨੂੰ ਵੀ ਕਿਸੇ ਨਾ ਕਿਸੇ ਰੂਪ ਵਿਚ ਭੁਗਤਣਾ ਪੈ ਸਕਦਾ ਹੈ। ਡੰਪਿੰਗ ਗਰਾਊਂਡ ਦਾ ਹੱਲ ਪਿਛਲੇ ਕਈ ਦਹਾਕਿਆਂ ਤੋਂ ਕਿਸੇ ਵੀ ਪਾਰਟੀ ਦੀ ਸਰਕਾਰ ਵਲੋਂ ਇਸ ਸਮੱਸਿਆ ਦਾ ਹੱਲ ਫੌਰੀ ਤੌਰ ਤੇ ਕਰਕੇ ਪੱਕੇ ਤੌਰ ਤੇ ਨਹੀਂ ਕੀਤਾ ਜਾ ਸਕਿਆ ਹੈ, ਜਿਸ ਕਾਰਨ ਪਟਿਆਲਵੀ ਇਸ ਕੂੜੇ ਦੇ ਢੇਰਾਂ ਵਿਚੋਂ ਉਠਣ ਲਈ ਬਦਬੂ ਅਤੇ ਧੂੰਏ ਤੇ ਜਹਿਰੀਲੀਆਂ ਗੈਸਾਂ ਤੋਂ ਹੁਣ ਜਿਥੇ ਤੰਗ ਨਜ਼ਰ ਆਉਂਦੇ ਹਨ ਉਥੇ ਉਹ ਇਨ੍ਹਾਂ ਸਮੱਸਿਆਵਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਮੰਨ ਕੇ ਵੀ ਆਪਣੀ ਰਹਿੰਦੀ ਖੂਹੰਦੀ ਜਿੰਦਗੀ ਜਿਊਣ ਨੂੰ ਮਜ਼ਬੂਰ ਹਨ । ਰਾਜਨੀਤਿਕ ਨੇਤਾ ਰੋਟੀਆਂ ਸੇਕਨ ਦੀ ਥਾਂ ਇਸ ਮਸਲੇ ’ਤੇ ਇਕਠੇ ਹੋਣ ਪਟਿਆਲਾ ਸ਼ਹਿਰ ਦਾ ਇਕ ਬੇਹਦ ਗੰਭੀਰ ਮਸਲਾ ਹੈ, ਕਈ ਦਹਾਕਿਆਂ ਤੋਂ ਇਹ ਮੰਗ ਪੁਰਾਣੀ ਹੈ । ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ, ਕਿਸੇ ਨੇ ਇਸ ਪਾਸੇ ਵੱਨ ਨਹੀ ਸੋਚਿਆ । ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ, ਪੂਰਾ ਪੰਜਾਬ ਪਟਿਆਲਾ ਤੋ ਚਲਿਆ, ਸੀਐਮ ਪੰਜਾਬ ਪਟਿਆਲਾ ਦਾ ਸੀ। ਫਿਰ ਵੀ ਇਸਦਾ ਕੋਈ ਹੱਲ ਨਹੀ ਹੋਇਆ। ਹੁਣ ਦੀ ਸਰਕਾਰ ਵੀ ਇਸਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਦੋ ਵੀ ਇਥੇ ਅੱਗ ਲਗਦੀ ਹੈ ਤਾਂ ਰਾਜਨੀਤਿਕ ਨੇਤਾ ਇਕ ਦੂਸਰੇ ਉਪਰ ਦੁਸ਼ਣਬਾਜੀ ਕਰਨ ਲੱਗ ਜਾਂਦੇ ਹਨ। ਚਾਹੀਦਾ ਇਹ ਹੈ ਕਿ ਹਿਸ ਗੰਭੀਰ ਮਸਲੇ ’ਤੇ ਸਮੁਚੇ ਨੇਤਾ ਇਕਜੁਟ ਹੋਣ ਤੇ ਇਸਦਾ ਹੱਲ ਕਰਨ । ਪਟਿਆਲਾ ਸ਼ਹਿਰ ਵਿਚੋ ਆ ਰਿਹਾ ਕੂੜਾ ਇਥੇ ਡਿਗਦਾ ਹੈ। ਆਖਿਰ ਇਸ ਕੂੜੇ ਦਾ ਕਿ ਹੱਲ ਹੈ । ਅੱਜ ਇਸ ਮਸਲੇ ਬਾਰੇ ਸੋਚਣ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ । ਕੂੜੇ ਦੇ ਡੰਪ ਦਾ ਹੱਲ ਕਰਨ ਲਈ ਗੰਭੀਰ ਹਾਂ ਅਸੀ : ਅਜੀਤਪਾਲ ਕੋਹਲੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਜਦੋ ਸੰਪਰਕ ਬਣਾਇਆ ਤਾਂ ਉਨਾ ਆਖਿਆ ਕਿ ਕੂੜੇ ਦੇ ਡੰਪ ਦੇ ਹੱਲ ਲਈ ਅਸੀ ਪੂਰੀ ਤਰ੍ਹਾਂ ਗੰਭੀਰ ਹਾਂ । ਉਨਾ ਆਖਿਆ ਕਿ ਲੰਘੇ ਦਿਨੀ ਉਨਾ ਨੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਪੂਰੀ ਟਂੀਮ ਨਾਲ ਡੰਪ ਦਾ ਜਾਇਜਾ ਲਿਆ ਸੀ। ਨਿਗਮ ਦੀ ਟੀਮ ਕੰਮ ਕਰ ਰਹੀ ਹੈ। ਅੱਗ ਕਿਉਂ ਲੱਗਦੀ ਹੈ, ਇਸਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਅਸੀ ਕੂੜੇ ਦੇ ਡੰਪ ਨੂੰ ਹੋਲੇ ਹੋਲੇ ਖਤਮ ਕਰਨ ਲਈ ਯਤਨਸ਼ੀਲ ਹਾਂ । ਉਨਾ ਆਖਿਆ ਕਿ 25 ਸਾਲਾਂ ਤੋਂ ਸਰਕਾਰਾਂ ਨੇ ਗੰਦ ਹੀ ਇਨਾ ਪਾਇਆ ਕਿ ਗੰਦ ਹੀ ਬਹੁਤ ਇਕਠਾ ਹੋ ਗਿਆ। ਹੁਣ 25-30 ਸਾਲ ਪੁਰਾਣਾ ਗੰਦ ਤੇ ਕੂੜਾ ਕਰਕਟ ਅਸੀ ਹੋਲੇ ਹੋਲੇ ਖਤਮ ਕਰ ਰਹੇ ਹਾਂ । ਪਟਿਆਲਵੀ ਸਾਡਾ ਪਰਿਵਾਰ ਹਨ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀ ।
