ਕੈਪਟਨ ਕੰਵਲਜੀਤ ਸਿੰਘ ਦੇ ਸਿਆਸੀ ਸਕੱਤਰ ਗੁਰਕੀਰਤ ਸਿੰਘ ਥੂਹੀ ਦਾ ਸਪੁੱਤਰ ਤੇ ਸਰਪੰਚ ਯਾਦਵਿੰਦਰ ਸਿੰਘ ਥੂਹੀ ਸਾਥੀਆਂ ਸਮ
- by Jasbeer Singh
- May 6, 2024
ਪਟਿਆਲਾ, 6 ਮਈ (ਜਸਬੀਰ)-ਸ੍ਰੋਮਣੀ ਅਕਾਲੀ ਦਲ ਨੂੰ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਚਾਰ ਦਹਾਕਿਆਂ ਤੱਕ ਸਿਆਸੀ ਸਕੱਤਰ ਰਹੇ ਮਰਹੂਮ ਜਥੇਦਾਰ ਗੁਰਕੀਰਤ ਸਿੰਘ ਥੂਹੀ ਦੇ ਸਪੁੱਤਰ ਤੇ ਪਿੰਡ ਥੂਹੀ ਦੇ ਸਰਪੰਚ ਯਾਦਵਿੰਦਰ ਸਿੰਘ ਥੂਹੀ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਐਨ. ਕੇ. ਸ਼ਰਮਾ ਦੀ ਹਾਜਰੀ ਵਿਚ ਅਕਾਲੀ ਦਲ ਵਿਚ ਸਾਮਲ ਹੋ ਗਏ। ਇਸ ਮੌਕੇ ਐਨ. ਕੇ. ਸ਼ਰਮਾ ਨੇ ਯਾਦਵਿੰਦਰ ਸਿੰਘ ਥੂਹੀ ਤੇ ਸਾਥੀਆਂ ਨੂੰ ਪਾਰਟੀ ਵਿਚ ਸਾਮਲ ਹੋਣ ’ਤੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਗੁਰਕੀਰਤ ਸਿੰਘ ਥੂਹੀ ਤੇ ਉਹਨਾਂ ਦੇ ਆਪਣਾ ਰਾਜਸੀ ਸਫਰ ਇਕੱਠਿਆਂ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਅਸੀਂ ਦੋਵੇਂ ਕੈਪਟਨ ਕੰਵਲਜੀਤ ਸਿੰਘ ਨਾਲ ਰਲ ਕੇ ਇਕੱਠਿਆਂ ਕੰਮ ਕੀਤਾ ਤੇ ਸਾਡਾ ਆਪਸ ਵਿਚ ਭਰਾਵਾਂ ਵਾਲਾ ਪਿਆਰ ਸੀ। ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੋਈ ਕਿ ਕੈਪਟਨ ਕੰਵਲਜੀਤ ਸਿੰਘ ਤੋਂ ਬਾਅਦ ਸਾਡਾ ਵੱਡਾ ਭਰਾ ਗੁਰਕੀਰਤ ਸਿੰਘ ਥੂਹੀ ਵੀ ਇਕ ਕਾਰ ਹਾਦਸੇ ਵਿਚ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ। ਉਹਨਾਂ ਕਿਹਾ ਕਿ ਹੁਣ ਅਸੀਂ ਦੋਵੇਂ ਪਰਿਵਾਰ ਮੁੜ ਇਕਜੁੱਟ ਹੋਏ ਹਾਂ ਤੇ ਮੈਂ ਯਾਦਵਿੰਦਰ ਸਿੰਘ ਥੂਹੀ ਤੇ ਸਾਥੀਆਂ ਨੂੰ ਵਿਸਵਾਸ ਦੁਆਉਂਦਾ ਹਾਂ ਕਿ ਪਾਰਟੀ ਵਿਚ ਉਹਨਾਂ ਨੂੰ ਉਹਨਾਂ ਦੇ ਪਿਤਾ ਵਾਂਗੂ ਪੂਰਾ ਮਾਣ ਸਤਿਕਾਰ ਮਿਲੇਗਾ ਤੇ ਮੈਂ ਹਮੇਸਾ ਡੱਟ ਕੇ ਪਰਿਵਾਰ ਨਾਲ ਖੜ੍ਹਾ ਹੋਵਾਂਗਾ।

