post

Jasbeer Singh

(Chief Editor)

Patiala News

ਕਾਰ ਬਿਜਲੀ ਦੇ ਖੰਭੇ ਚ ਟਕਰਾਉਣ ਨਾਲ ਬਿਜਲੀ ਗੁੱਲ ਕਾਰ ਚਾਲਕ ਜ਼ਖ਼ਮੀ ਤੇ ਕਈ ਵ੍ਹੀਕਲ ਨੁਕਸਾਨੇ

post-img

ਕਾਰ ਬਿਜਲੀ ਦੇ ਖੰਭੇ ਚ ਟਕਰਾਉਣ ਨਾਲ ਬਿਜਲੀ ਗੁੱਲ ਕਾਰ ਚਾਲਕ ਜ਼ਖ਼ਮੀ ਤੇ ਕਈ ਵ੍ਹੀਕਲ ਨੁਕਸਾਨੇ -ਪੁਲਸ ਵਲੋਂ ਕਾਰਵਾਈ ਸ਼ੁਰੂ ਬੜੀ ਮੁਸ਼ੱਕਤ ਤੋਂ ਬਾਅਦ ਬਿਜਲੀ ਕਾਮਿਆਂ ਵੱਲੋਂ ਬਿਜਲੀ ਸਪਲਾਈ ਚਾਲੂ ਨਾਭਾ, 02 ਮਈ : ਨਾਭਾ ਦੇ ਗਰਿਡ ਚੌਂਕ ਨਜ਼ਦੀਕ  ਉਦੋਂ ਸੜਕੀ ਹਾਦਸਾ ਵਾਪਰਿਆ ਜਦੋਂ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਰੋਹਟੀ ਪੁੱਲ ਤੋਂ ਨਾਭੇ ਵੱਲ ਨੂੰ ਆ ਰਿਹਾ ਸੀ ਤਾਂ ਅਚਾਨਕ ਇਹ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ਸਬੰਧੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੁਕਾਨ ਦੇ ਬਾਹਰ ਖ਼ੜੇ ਅੱਧੀ ਦਰਜਨ ਤੋਂ ਵੱਧ ਵਹੀਕਲ ਇਸ ਦੀ ਚਪੇਟ ਦੇ ਵਿੱਚ ਆ ਗਏ। ਬਿਜਲੀ ਦੇ ਖੰਭੇ ਵੀ ਬੁਰੀ ਤਰਾਂ  ਗਿਰ ਗਏ। ਗਨੀਮਤ ਇਹ ਰਹੀ ਜਦੋਂ ਕਾਰ ਬਿਜਲੀ ਦੇ ਖੰਭੇ ਵਿੱਚ ਜਾ ਕੇ ਲੱਗੀ ਤਾਂ ਬਿਜਲੀ ਆਪਣੇ ਆਪ ਬੰਦ ਹੋ ਗਈ ਜੇਕਰ ਲਾਈਟ ਨਾ ਜਾਂਦੀ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਹਾਦਸੇ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਕਾਰ ਚਾਲਕ ਨੌਜਵਾਨ ਪਰਮਜੀਤ ਸਿੰਘ  ਨੇ ਕਿਹਾ ਕਿ ਅਚਾਨਕ ਰੇਹੜੀ ਮੂਹਰੇ ਆਉਣ ਦੇ ਕਾਰਨ, ਇਹ ਹਾਦਸਾ ਵਾਪਰ ਗਿਆ। ਮੇਰੇ ਵੀ ਸੱਟਾਂ ਲੱਗੀਆਂ ਹਨ।  ਏਰੀਏ ਦੇ ਇੰਜੀਨੀਅਰ ਗੋਪਾਲਜੀਤ ਸਿੰਘ ਨੇ ਦੱਸਿਆ ਕਿ 3 ਪੋਲ ਟੁੱਟ ਗਏ ਅਗਰ ਅਚਾਨਕ ਲਾਇਟ ਨਾਂ ਜਾਂਦੀ ਤਾਂ ਜਾਨੀ ਨੁਕਸਾਨ ਵੀ ਹੋ ਸਕਦੈ ਸਨ। ਮਹਿਕਮੇ ਦਾ ਬਹੁਤ ਨੁਕਸਾਨ ਹੋਇਆ  ਇਸ ਦਾ ਐਸਟੀਮੇਟ ਬਣਾ ਕੇ ਕਾਰ ਚਾਲਕ ਤੋਂ ਰਕਮ ਭਰਾਈ ਜਾਵੇਗੀ। ਇਸ ਮੌਕੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਸਹਾਇਕ ਥਾਣੇਦਾਰ ਰਿਪਨ ਸਿੰਗਲਾ ਨੇ ਦੱਸਿਆ ਕਿ ਨੌਜਵਾਨ ਪਰਮਜੀਤ ਸਿੰਘ ਕਾਰ ਚਾਲਕ ਪਿੰਡ ਕੈਦੁਪੁਰ ਦਾ ਰਹਿਣ ਵਾਲਾ ਹੈ  ਇਸ ਹਾਦਸੇ ਦੌਰਾਨ ਦੁਕਾਨ ਦੇ ਬਾਹਰ ਖੜੇ ਕਈ ਮੋਟਰਸਾਈਕਲ ਨੁਕਸਾਨੇ ਗਏ। ਬਿਜਲੀ ਦੇ ਖੰਭੇ ਵੀ ਟੁੱਟ ਗਿਆ। ਇਸ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ। 

Related Post