
Patiala News
0
ਕਿਸਾਨ ਦੀ ਗਲਤੀ ਕਾਰਨ ਲੱਗੀ ਗੱਤਾ ਫੈਕਟਰੀ ਨੂੰ ਅੱਗ, 15 ਲੱਖ ਦਾ ਨੁਕਸਾਨ
- by Aaksh News
- May 7, 2024

: ਪਟਿਆਲਾ ਜ਼ਿਲ੍ਹੇ ਦੇ ਬਲਬੇੜਾ ਕਸਬੇ ‘ਚ ਗੱਤੇ ਦੀ ਫੈਕਟਰੀ ‘ਚ ਅੱਗ ਲੱਗ ਗਈ। ਫੈਕਟਰੀ ਦੇ ਮਾਲਕ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਫੈਕਟਰੀ ‘ਚ ਅੱਗ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਲੱਗੀ ਹੈ : ਪਟਿਆਲਾ ਜ਼ਿਲ੍ਹੇ ਦੇ ਬਲਬੇੜਾ ਕਸਬੇ ‘ਚ ਗੱਤੇ ਦੀ ਫੈਕਟਰੀ ‘ਚ ਅੱਗ ਲੱਗ ਗਈ। ਫੈਕਟਰੀ ਦੇ ਮਾਲਕ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਫੈਕਟਰੀ ‘ਚ ਅੱਗ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਲੱਗੀ ਹੈ, ਜਿਸ ਕਾਰਨ ਸਾਡੀ ਫੈਕਟਰੀ ਵੱਲ ਤੇਜ਼ ਹਵਾ ਚੱਲਣ ਕਾਰਨ ਅੱਗ ਇੱਥੇ ਪੁੱਜ ਗਈ ਅਤੇ ਫੈਕਟਰੀ ਵਿੱਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਦੇਰੀ ਨਾਲ ਪੁੱਜੀਆਂ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਹੋਰ ਸਮਾਂ ਲੱਗਾ।