go to login
post

Jasbeer Singh

(Chief Editor)

Sports

ਭਾਰਤੀ ਮਹਿਲਾ ਅਤੇ ਪੁਰਸ਼ਾਂ ਦੀਆਂ 4×400 ਮੀਟਰ ਰਿਲੇਅ ਟੀਮਾਂ ਪੈਰਿਸ ਓਲੰਪਿਕਸ ਲਈ ਕੁਆਲੀਫਾਈ

post-img

ਭਾਰਤੀ ਮਹਿਲਾ ਅਤੇ ਪੁਰਸ਼ਾਂ ਦੀਆਂ 4×400 ਮੀਟਰ ਰਿਲੇਅ ਟੀਮਾਂ ਨੇ ਅੱਜ ਇੱਥੇ ਵਿਸ਼ਵ ਅਥਲੈਟਿਕਸ ਰੀਲੇਅ ਵਿੱਚ ਦੂਜੇ ਦੌਰ ਦੇ ਹੀਟਸ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਰੁਪਲ ਚੌਧਰੀ, ਐੱਮਆਰ ਪੂਵੰਮਾ, ਜਯੋਤਿਕਾ ਸ੍ਰੀਡਾਂਡੀ ਅਤੇ ਸ਼ੁਭਾ ਵੈਂਕਟੇਸ਼ਨ ਨੇ ਤਿੰਨ ਮਿੰਟ 29.35 ਸੈਕਿੰਡ ਦਾ ਸਮਾਂ ਲਿਆ। ਉਨ੍ਹਾਂ ਨੇ ਪਹਿਲੀ ਹੀਟ ਵਿੱਚ ਜਮਾਇਕਾ (3:28.54) ਤੋਂ ਬਾਅਦ ਦੂਜੇ ਸਥਾਨ ‘ਤੇ ਰਹਿ ਕੇ ਪੈਰਿਸ ਦੀ ਟਿਕਟ ਪ੍ਰਾਪਤ ਕੀਤੀ। ਭਾਰਤੀ ਟੀਮ ਨੇ ਐਤਵਾਰ ਨੂੰ ਪਹਿਲੇ ਦੌਰ ਦੇ ਕੁਆਲੀਫਾਇੰਗ ਹੀਟ ‘ਚ 3 ਮਿੰਟ 29.74 ਸੈਕਿੰਡ ਦੇ ਸਮੇਂ ਨਾਲ ਪੰਜਵੇਂ ਸਥਾਨ ‘ਤੇ ਰਹੀ।

Related Post