ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਕਰੀਅਰ ਕਾਊਂਸਲਰ ਵਿਦਿਆਰਥੀਆਂ ਨੂੰ ਦੇ ਰਹੇ ਨੇ
- by Jasbeer Singh
- November 6, 2024
ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਕਰੀਅਰ ਕਾਊਂਸਲਰ ਵਿਦਿਆਰਥੀਆਂ ਨੂੰ ਦੇ ਰਹੇ ਨੇ ਅਗਵਾਈ ਉੱਜਵਲ ਭਵਿੱਖ ਲਈ ਕਿੱਤਾ ਮੁਖੀ ਸਿੱਖਿਆ ਲਈ ਸਮੇਂ ਤੇ ਹੀ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਦੀ ਲੋੜ : ਬਲਾਕ ਕਾਊਂਸਲਰ ਪਟਿਆਲਾ 6 ਨਵੰਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀ ਈ ਓ ਡਾ. ਰਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੇ ਜਾਣਕਾਰੀ ਦਿੱਤੀ ਕਿ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਟੇਟ ਗਾਈਡੈਂਸ ਐਂਡ ਕਾਊਂਸਲਿੰਗ ਸੈੱਲ ਦੇ ਇੰਚਾਰਜ ਸ਼ਰੂਤੀ ਸ਼ੁਕਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਜ਼ਿਲ੍ਹਾ ਬਿਊਰੋ ਰੋਜ਼ਗਾਰ ਜਨਰੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਦੇ ਸਹਿਯੋਗ ਨਾਲ ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਜਿਸ ਵਿੱਚ ਬਲਾਕ ਪਟਿਆਲਾ-1 ਵਿੱਚ ਹੇਮਾ ਮਿਗਲਾਨੀ, ਬਲਾਕ ਪਟਿਆਲਾ-2 ਵਿੱਚ ਬੰਦਨਾ ਅਤੇ ਬਲਾਕ ਪਟਿਆਲਾ-3 ਵਿੱਚ ਰੇਸ਼ਮਾ, ਬਲਾਕ ਭਾਦਸੋਂ-1 ਵਿੱਚ ਸਤਵੰਤ ਸਿੰਘ ਅਤੇ ਬਲਾਕ ਭਾਦਸੋਂ-2 ਵਿੱਚ ਹਰਜੀਤ ਸਿੰਘ, ਬਲਾਕ ਭੁਨਰਹੇੜੀ-1 ਵਿੱਚ ਸੁਰਭੀ ਗੁਪਤਾ ਅਤੇ ਬਲਾਕ ਭੁਨਰਹੇੜੀ-2 ਵਿੱਚ ਰਚਨਾ, ਬਲਾਕ ਬਾਬਰਪੁਰ ਵਿੱਚ ਰਾਮ ਕ੍ਰਿਸ਼ਨ, ਬਲਾਕ ਦੇਵੀਗੜ੍ਹ ਵਿੱਚ ਮਨਪ੍ਰੀਤ ਕੌਰ, ਬਲਾਕ ਡਾਹਰੀਆਂ ਵਿੱਚ ਕੁਲਦੀਪ ਸਿੰਘ, ਬਲਾਕ ਘਨੌਰ ਵਿੱਚ ਚੰਦਰ ਪ੍ਰਕਾਸ਼, ਬਲਾਕ ਰਾਜਪੁਰਾ-1 ਮਨਜੀਤ ਸਿੰਘ ਅਤੇ ਬਲਾਕ ਰਾਜਪੁਰਾ-2 ਵਿੱਚ ਸੁਮਿਤ, ਬਲਾਕ ਸਮਾਣਾ-1 ਵਿੱਚ ਸ਼ਾਂਤੀ ਸਰੂਪ, ਬਲਾਕ ਸਮਾਣਾ-2 ਵਿੱਚ ਜਸਪਾਲ ਸਿੰਘ ਅਤੇ ਬਲਾਕ ਸਮਾਣਾ-3 ਵਿੱਚ ਪ੍ਰਵੀਨ ਕੁਮਾਰੀ ਬਲਾਕ ਕਾਊਂਸਲਰਾਂ ਵੱਲੋਂ ਰੋਜ਼ਾਨਾ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹਦੇ ਸੈਂਕੜੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ । ਬਲਾਕ ਰਾਜਪੁਰਾ-1 ਦੇ ਬਲਾਕ ਕਾਊਂਸਲਰ ਮਨਜੀਤ ਸਿੰਘ ਲੈਕਚਰਾਰ ਪੰਜਾਬੀ ਸਸਸਸ ਕਪੂਰੀ ਅਤੇ ਰਾਜਿੰਦਰ ਸਿੰਘ ਚਾਨੀ ਕਰੀਅਰ ਕਾਉਂਸਲਰ ਸਹਸ ਰਾਜਪੁਰਾ ਟਾਊਨ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦੂਮਾਜਰਾ ਵਿਖੇ ਪ੍ਰਿੰਸੀਪਲ ਬਲਬੀਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੂਣਾ ਵਿਖੇ ਅੰਗਰੇਜ਼ੀ ਲੈਕਚਰਾਰ ਸੰਦੀਪਕਾ ਦੀ ਦੇਖ-ਰੇਖ ਵਿੱਚ ਵੱਖ-ਵੱਖ ਜਮਾਤਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਸਕੂਲੀ ਸਿੱਖਿਆ ਦੌਰਾਨ ਸੰਜੀਦਾ ਢੰਗ ਨਾਲ ਪੜ੍ਹਾਈ ਕਰਦਿਆਂ ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਮਿੱਥ ਕੇ ਅੱਗੇ ਵਧਣ ਲਈ ਬਲਾਕ ਕਾਊਂਸਲਿੰਗ ਟੀਮ ਨੇ ਸਕੂਲੀ ਵਿਦਿਆਰਥੀਆਂ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਗਵਾਈ ਦਿੰਦਿਆਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕ ਵਿਦਿਆਰਥੀ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਨ। ਇਸ ਲਈ ਅਧਿਆਪਕ ਸਹੀ ਰਾਹ ਦਸੇਰਾ ਹੁੰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਂਦਾ ਹੈ ਜਿਸ ਨਾਲ ਸਿੱਖਿਆ ਅਤੇ ਕਿੱਤਿਆਂ ਵਿੱਚ ਵੀ ਬਰਕਤ ਆਉਂਦੀ ਹੈ । ਇਸ ਮੌਕੇ ਰਾਜਿੰਦਰ ਸਿੰਘ ਚਾਨੀ ਨੇ ਵੀ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਪ੍ਰੇਰਿਆ ਅਤੇ ਸਹੀ ਮਾਰਗ ਦੀ ਚੋਣ ਕਰਨ ਲਈ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਣ ਦੀ ਗੱਲ ਕੀਤੀ । ਇਸ ਮੌਕੇ ਚੰਦੂਮਾਜਰਾ ਵਿਖੇ ਵੀਨਾ ਮਹਿਤਾ ਲੈਕਚਰਾਰ ਮੈਥ, ਨਤਾਸ਼ਾ ਅੰਗਰੇਜ਼ੀ ਮਿਸਟ੍ਰੈਸ, ਅਨੁਪਮਾ ਸਕੂਲ ਕਾਊਂਸਲਰ, ਹਰਵਿੰਦਰ ਸਿੰਘ ਕੰਪਿਊਟਰ, ਮੀਨਾ ਰਾਣੀ ਮੈਥ ਮਿਸਟ੍ਰੈਸ, ਸਵਿੰਦਰ ਕੌਰ ਐਸ ਐਸ ਮਿਸਟ੍ਰੈਸ, ਪੰਕਜ ਸ਼ਰਮਾ ਲਾਇਬ੍ਰੇਰੀਅਨ, ਅਲੂਣਾ ਵਿਖੇ ਸੰਜੀਵ ਕੁਮਾਰ ਸਕੂਲ ਕਾਊਂਸਲਰ, ਲਛਮਣ ਸਿੰਘ ਲੈਕਚਰਾਰ ਪੰਜਾਬੀ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.