

ਮਾਮਲਾ : ਨੀਲੇ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਦਾ ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਨੇ 30 ਅਪੈ੍ਰਲ ਈ. ਕੇ. ਵਾਈ. ਸੀ. ਮੁਕੰਮਲ ਕੀਤੇ ਜਾਣ ਲਈ ਕੀਤੇ ਹੁਕਮ ਜਾਰੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਜਾ ਚੁੱਕਿਐਵਾਰ ਵਾਰ ਸਮਾਂ ਵਾਰ ਵਾਰ ਸਮਾਂ ਮਿਲਣ ਦੇ ਬਾਵਜੂਦ ਵੀ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਹਾਲੇ ਵੀ ਪੈਂਡਿੰਗ ਆਪ ਪਾਰਟੀ ਦੇ ਵੱਖ ਵੱਖ ਆਗੂਆਂ ਵਲੋਂ ਵੀ ਈ. ਕੇ. ਵਾਈ. ਸੀ. ਲਈ ਲਗਾਏ ਜਾ ਚੁੱਕੇ ਹਨ ਕੈਂਪ ਪਟਿਆਲਾ, 26 ਅਪੈ੍ਰਲ : ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਕਮ ਡਾਇਰੈਕਟਰ ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਸਟੇਟ ਵਿਚ ਰਾਸ਼ਨ ਡਿਪੂਆਂ ਰਾਹੀਂ ਕਣਕ ਪ੍ਰਾਪਤ ਕਰਨ ਵਾਲੇ ਸਮੂਹ ਲਾਭਪਾਤਰੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਈ. ਕੇ. ਵਾਈ. ਸੀ. 30 ਅਪੈ੍ਰਲ 2025 ਤੱਕ ਮੁਕੰਮਲ ਕਰਵਾਉਣ ਤਾਂ ਜੋ ਕਿਸੇ ਵੀ ਨੀਲੇ ਕਾਰਡ ਧਾਰਕ ਨੂੰ ਸਰਕਾਰ ਵਲੋਂ ਦਿੱਤੀ ਜਾਂਦੀ ਰਾਸ਼ਨ ਦੀ ਸਹੂਲਤ ਪ੍ਰਾਪਤ ਕਰਨ ਵਿਚ ਕੋਈ ਔਕੜ ਪੇਸ਼ ਨਾ ਆ ਸਕੇ। ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਸਕੱਤਰ ਕਮ ਡਾਇਰੈਕਟਰ ਵਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਉਕਤ ਈ. ਕੇ. ਵਾਈ. ਸੀ. ਦੀ ਸਹੂਲਤ ਜਿਥੇ ਪੂਰੀ ਤਰ੍ਹਾਂ ਮੁਫ਼ਤ ਹੈ ਉਥੇ ਇਹ ਸਹੂਲਤ ਹਰੇਕ ਰਾਸ਼ਨ ਡਿਪੂ ਤੇ ਉਪਲਬੱਧ ਵੀ ਹੈ। ਹੁਕਮਾਂ ਵਿਚ ਦਰਸਾਇਆ ਗਿਆ ਹੈ ਕਿ ਉਕਤ ਈ. ਕੇ. ਵਾਈ. ਸੀ. ਲਈ ਕਰਵਾਈ ਜਾਂਦੀ ਹੈ ਤਾ ਜੋਰਾਸ਼ਨ ਕਾਰਡ ਧਾਰਕ ਦੇ ਸਮੁੱਚੇ ਮੈਂਬਰਾਂ ਦੀ ਜਾਣਕਾਰੀ ਇਲੈਕਟ੍ਰਾਨਿਕ ਨੋ ਯੂਅਰ ਕਸਟਮਰ ਜੋ ਕਿ ਇਕ ਡਿਜ਼ੀਟਲ ਪ੍ਰਕਿਰਿਆ ਹੈ ਰਾਹੀਂ ਰਿਕਾਰਡ ਦੇ ਤੌਰ ਤੇਪੱਕੀ ਰਹਿ ਸਕੇ। ਉਨ੍ਹਾਂ ਦੱਸਿਆ ਕਿ ਈ. ਕੇ. ਵਾਈ. ਸੀ. ਰਾਹੀਂ ਰਾਸ਼ਲ ਕਾਰਡ ਵਿਚ ਸ਼ਾਮਲ ਪਰਿਵਾਰਕ ਦੇ ਮੈਂਬਰਾਂ ਦੀਆਂ ਉਂਗਲਾਂ ਦੇ ਨਿਸ਼ਾਨ ਜ ਅੱਖਾਂ ਦੀਆਂ ਪੁਤਲੀਆਂ ਸਕੈਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਪਛਾਣ ਕਾਇਮ ਰਹਿ ਸਕੇ ਅਤੇ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਤੋਂ ਇਕ ਦੂਸਰੇ ਵਿਅਕਤੀ ਦੇ ਰਾਸ਼ਨ ਦੀ ਸਹੂਲਤ ਦਾ ਲਾਭ ਨਾ ਲੈ ਸਕੇ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਜਾ ਚੁੱਕਿਐ ਵਾਰ-ਵਾਰ ਸਮਾਂ ਪਟਿਆਲਾ : ਨੀਲੇ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਪੰਜਾਬ ਸਰਕਾਰ ਵਲੋਂ ਪਿਛਲੇ ਕਾਫੀ ਸਮੇਂ ਤੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਪਰ ਫਿਰ ਆਖਰ ਨੀਲੇ ਕਾਰਡ ਰਾਸ਼ਨ ਧਾਰਕਾਂ ਦੀ ਈ. ਕੇ. ਵਾਈ. ਸੀ. ਹੋਣੀ ਬਾਕੀ ਰਹਿ ਜਾਂਦੀ ਹੈ, ਜਿਸ ਪਿੱਛੇ ਆਖਰ ਕੀ ਕਾਰਨ ਇਹ ਵੀ ਆਪਣੇ ਆਪ ਵਿਚ ਇਕ ਬਹੁਤ ਵੱਡੀ ਗੱਲ ਜਾਂ ਇਹ ਕਹਿ ਲਓ ਕਿ ਕਾਰਨ ਹੈ। ਨੀਲੇ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਆਮ ਆਦਮੀ ਪਾਰਟੀ ਦੇ ਵੱਖ ੱਖ ਆਗੂਆਂ ਵਲੋਂ ਆਪਣੇ ਆਪਣੇ ਵਾਰਡਾਂ ਵਿਚ ਵੀ ਵਾਰਡ ਵਾਸੀਆਂ ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਨੂੰ ਤਰਜੀਹ ਦਿੱਤੀ ਗਈ ਹੈ ਤੇ ਜਨਤਕ ਤੌਰ ਤੇ ਥਾਂ ਥਾਂ ਕੈਂਪ ਵੀ ਲਗਾਏ ਗਏ ਹਨ ਪਰ ਫਿਰ ਵੀ ਪੰਜਾਬ ਅੰਦਰ ਮੌਜੂਦ ਨੀਲੇ ਕਾਰਡ ਰਾਸ਼ਨ ਧਾਰਕਾਂ ਦੀ ਈ. ਕੇ. ਵਾਈ. ਸੀ. ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਹਾਲੇ ਤੱਕ ਪੈਂਡਿੰਗ ਹੈ, ਜਿਸਦੇ ਚਲਦਿਆਂ ਸਰਕਾਰ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਵਾਰ ਵਾਰ ਸਮਾਂ ਦਿੱਤਾ ਜਾ ਰਿਹਾ ਹੈ ਤੇ ਹੁਣ 30 ਅਪੈ੍ਰਲ 2025 ਤੱਕ ਦਾ ਸਮਾਂ ਇਕ ਵਾਰ ਫਿਰ ਦਿੱਤਾ ਗਿਆ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਪੂਰੀ ਹੁੰਦੀ ਹੈ ਜਾਂ ਨਹੀਂ ਜਾਂ ਫਿਰ ਕੋਈ ਨਾ ਕੋਈ ਰਾਸ਼ਨ ਕਾਰਡ ਧਾਰਕ ਈ. ਕੇ. ਵਾਈ. ਸੀ. ਤੋਂ ਕਿਸੇ ਨਾ ਕਿਸੇ ਕਾਰਨ ਵਾਂਝਾ ਰਹਿ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.