
ਭਜਨ ਗਾਇਕ ਘੱਨਈਆ ਮਿੱਤਲ ਖਿ਼ਲਾਫ਼ ਮਾਮਲਾ ਦਰਜ, ਧਾਰਮਿਕ ਸਟੇਜ 'ਤੇ ਭਾਜਪਾ ਦਾ ਪ੍ਰਚਾਰ ਕਰਨ ਦਾ ਦੋਸ਼
- by Aaksh News
- June 4, 2024

ਆਮ ਆਮਦੀ ਪਾਰਟੀ ਦੇ ਬਲਾਕ ਪ੍ਰਧਾਨ ਦੀ ਸ਼ਿਕਾਇਤ ’ਤੇ ਥਾਣਾ ਲਾਹੌਰੀ ਗੇਟ ਪੁਲਿਸ ਨੇ ਭਜਨ ਗਾਇਕ ਘਨੱਈਆ ਮਿੱਤਲ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਘਨੱਈਆ ਮਿੱਤਲ ਨੇ 22 ਜੂਨ ਨੂੰ ਪਟਿਆਲਾ ਵਿਚ ਭਜਨ ਸੰਧਿਆ ਦੌਰਾਨ ਸਿਆਸੀ ਪ੍ਰਚਾਰ ਕੀਤਾ ਸੀ। ਆਮ ਆਦਮੀ ਪਾਰਟੀ ਦੇ ਤ੍ਰਿਪੜੀ ਬਲਾਕ ਪ੍ਰਧਾਨ ਪਟਿਆਲਾ ਦੇ ਆਨੰਦ ਨਗਰ ਏ ਵਾਸੀ ਲਾਲ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ 22 ਜੂਨ ਨੂੰ ਰਾਜਪੁਰਾ ਰੋਡ 'ਤੇ ਭਜਨ ਦੇ ਸੰਧਿਆ ਦੇ ਨਾਂ ’ਤੇ ਭਾਜਪਾ ਦਾ ਚੋਣ ਪ੍ਰਚਾਰ ਕੀਤਾ ਗਿਆ ਹੈ। ਭਜਨ ਸੰਧਿਆ ਵਿੱਚ ਭਜਨ ਗਾਇਕ ਘੱਨਈਆ ਮਿੱਤਲ ਵੱਲੋਂ ਸਿਆਸੀ ਪਾਰਟੀ ਦਾ ਖੁੱਲ੍ਹ ਕੇ ਪ੍ਰਚਾਰ ਕੀਤਾ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਪਾਈ ਗਈ ਹੈ। ਲਾਲ ਸਿੰਘ ਨੇ ਚੋਣ ਕਮਿਸ਼ਨ ਨੂੰ ਵੀਡੀਓ ਦੇ ਲਿੰਕ ਭੇਜਦਿਆਂ ਇਸ ਦੀ ਜਾਂਚ ਕਰ ਕੇ ਬੀਜੇਪੀ ਦਾ ਪ੍ਰਚਾਰ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਭਜਨ ਗਾਇਕ ਕਨਈਆ ਮਿੱਤਲ ਖਿ਼ਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਲਾਲ ਸਿੰਘ ਦਾ ਦੋਸ਼ ਹੈ ਕਿ ਇਸ ਭਜਨ ਸੰਧਿਆ ਦੇ ਵਿੱਚ ਸਿਰਫ ਤੇ ਸਿਰਫ ਭਾਜਪਾ ਦੇ ਉਮੀਦਵਾਰ ਪਰਨੀਤ ਕੌਰ ਨੂੰ ਸੱਦਿਆ ਗਿਆ ਅਤੇ ਭਾਜਪਾ ਵੱਲੋਂ ਇਸ ਧਾਰਮਿਕ ਸਟੇਜ ਦਾ ਸਿਆਸੀ ਲਾਹਾ ਲਿਆ ਗਿਆ ਹੈ।