
Lok Sabha Election Result 2024 Live : ਪ੍ਰੈੱਸ ਕਾਨਫਰੰਸ 'ਚ ਰਾਹੁਲ ਗਾਂਧੀ ਨੇ ਕੀਤੀ ਜਨਤਾ ਦੀ ਤਾਰੀਫ, ਕਿਹਾ- ਸਾਰ
- by Aaksh News
- June 4, 2024

ਲੋਕ ਸਭਾ ਚੋਣ 2024 (Lok Sabha Election Result 2024 LIVE) ਦੀ ਵੋਟਿੰਗ ਤੋਂ ਬਾਅਦ ਅੱਜ ਭਾਜਪਾ ਅਤੇ ਕਾਂਗਰਸ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨਾਂ ਵਿੱਚ ਐਨਡੀਏ ਨੂੰ ਬਹੁਮਤ ਮਿਲ ਰਿਹਾ ਹੈ। ਆਈ.ਐਨ.ਡੀ.ਆਈ.ਏ. 250 ਸੀਟਾਂ 'ਤੇ ਅੱਗੇ ਹੈ। ਧਰਮਸ਼ਾਲਾ ਦੇ 91 ਬੂਥਾਂ 'ਚੋਂ 57 'ਤੇ ਭਾਜਪਾ ਅੱਗੇ ਧਰਮਸ਼ਾਲਾ ਵਿਧਾਨ ਸਭਾ ਹਲਕੇ ਦੇ 91 ਬੂਥਾਂ 'ਚੋਂ ਭਾਜਪਾ ਉਮੀਦਵਾਰ ਸੁਧੀਰ ਸ਼ਰਮਾ ਨੂੰ 57 ਬੂਥਾਂ 'ਤੇ ਲੀਡ ਮਿਲੀ ਹੈ। ਜਦੋਂਕਿ ਕਾਂਗਰਸੀ ਉਮੀਦਵਾਰ ਦਵਿੰਦਰ ਜੱਗੀ ਨੂੰ 20 ਬੂਥਾਂ 'ਤੇ ਲੀਡ ਮਿਲੀ ਹੈ। ਆਜ਼ਾਦ ਉਮੀਦਵਾਰ ਰਾਕੇਸ਼ ਚੌਧਰੀ ਨੇ 14 ਬੂਥਾਂ 'ਤੇ ਦੋਵਾਂ ਪਾਰਟੀਆਂ ਨੂੰ ਪਛਾੜਦਿਆਂ ਵੱਧ ਵੋਟਾਂ ਹਾਸਲ ਕੀਤੀਆਂ ਹਨ | ਸ਼ਾਮ 5 ਵਜੇ ਕਰਨਗੇ ਪ੍ਰੈੱਸ ਕਾਨਫਰੰਸ ਕਰਨਗੇ ਰਾਹੁਲ-ਖੜਗੇ , ਕੱਲ ਗਠਜੋੜ ਦੀ ਬੈਠਕ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਅੱਜ ਸ਼ਾਮ 5 ਵਜੇ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਕੱਲ੍ਹ I.N.D.I.A ਗਠਜੋੜ ਦੇ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ।