post

Jasbeer Singh

(Chief Editor)

Punjab, Haryana & Himachal

ਮਾਮਲਾ : ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਜੋੜੇ ਵਲੋਂ ਸੁਰੱਖਿਆ ਲਈ ਰਿਟ ਦਾਇਰ ਕਰਨ ਦਾ

post-img

ਮਾਮਲਾ : ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਜੋੜੇ ਵਲੋਂ ਸੁਰੱਖਿਆ ਲਈ ਰਿਟ ਦਾਇਰ ਕਰਨ ਦਾ ਘਰੋਂ ਭੱਜ ਕੇ ਰਜ਼ਾਮੰਦੀ ਦੇ ਰਿਸ਼ਤੇ ਵਿੱਚ ਰਹਿਣ ਵਾਲੇ ਪ੍ਰੇਮੀ ਨਾ ਸਿਰਫ਼ ਮਾਪਿਆਂ ਦਾ ਨਾਂ ਬਦਨਾਮ ਕਰ ਰਹੇ ਹਨ ਸਗੋਂ ਉਨ੍ਹਾਂ ਦੇ ਇੱਜ਼ਤ ਨਾਲ ਜਿਉਣ ਦੇ ਅਧਿਕਾਰ ਦੀ ਵੀ ਉਲੰਘਣਾ ਕਰ ਰਹੇ ਹਨ : ਹਾਈਕੋਰਟ ਚੰਡੀਗੜ ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ 40 ਸਾਲ ਤੋਂ ਵੱਧ ਉਮਰ ਦੀ ਇੱਕ ਔਰਤ ਅਤੇ 44 ਸਾਲ ਤੋਂ ਵੱਧ ਉਮਰ ਦੇ ਇੱਕ ਪੁਰਸ਼ ਵੱਲੋਂ ਪੁਲਸ ਸੁਰਖਿਆ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਕਿਹਾ ਕਿ ਘਰੋਂ ਭੱਜ ਕੇ ਰਜ਼ਾਮੰਦੀ ਦੇ ਰਿਸ਼ਤੇ ਵਿੱਚ ਰਹਿਣ ਵਾਲੇ ਪ੍ਰੇਮੀ ਨਾ ਸਿਰਫ਼ ਮਾਪਿਆਂ ਦਾ ਨਾਂ ਬਦਨਾਮ ਕਰ ਰਹੇ ਹਨ ਸਗੋਂ ਉਨ੍ਹਾਂ ਦੇ ਇੱਜ਼ਤ ਨਾਲ ਜਿਉਣ ਦੇ ਅਧਿਕਾਰ ਦੀ ਵੀ ਉਲੰਘਣਾ ਕਰ ਰਹੇ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਵਿਆਹੇ ਹੋਣ ਤੋਂ ਬਾਅਦ ਸਹਿਮਤੀ ਵਾਲੇ ਰਿਸ਼ਤੇ ਵਿੱਚ ਰਹਿਣਾ ਨਾ ਸਿਰਫ਼ ਵਿਭਚਾਰ ਹੈ ਸਗੋਂ ਦੂਜਾ ਵਿਆਹ ਵੀ ਹੈ, ਜੋ ਕਿ ਇੱਕ ਅਪਰਾਧ ਹੈ। ਅਦਾਲਤ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਪੁਲਸ ਨੂੰ ਸੁਰੱਖਿਆ ਦੇਣ ਦਾ ਹੁਕਮ ਦੇਣਾ ਇਨ੍ਹਾਂ ਰਿਸ਼ਤਿਆਂ ਨੂੰ ਮਾਨਤਾ ਦੇਣ ਦੇ ਬਰਾਬਰ ਹੋਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਵਿਆਹ ਇੱਕ ਪਵਿੱਤਰ ਬੰਧਨ ਹੈ ਅਤੇ ਸਮਾਜ ਦਾ ਆਧਾਰ ਹੈ ।ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਔਰਤ ਪਹਿਲਾਂ ਹੀ ਤਲਾਕਸ਼ੁਦਾ ਹੈ ਜਦੋਂ ਕਿ ਆਦਮੀ ਵਿਆਹਿਆ ਹੋਇਆ ਹੈ ਅਤੇ ਬੱਚੇ ਹਨ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਚਾਹੁੰਦੇ ਹਨ ।

Related Post