post

Jasbeer Singh

(Chief Editor)

Punjab

ਮਾਮਲਾ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਦੇ ਕੇਸ ਅਤੇ ਦਾੜ੍ਹੀ ਦੀ ਬੇਅਦਬੀ ਕਰਨ ਦਾ

post-img

ਮਾਮਲਾ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਦੇ ਕੇਸ ਅਤੇ ਦਾੜ੍ਹੀ ਦੀ ਬੇਅਦਬੀ ਕਰਨ ਦਾ ਬਠਿੰਡਾ, 18 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ ਦੇ ਪਿੰਡ ਖਿਆਲੀਵਾਲਾ ਵਿਖੇ ਇਕ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਵਿਅਕਤੀ ਦੇ ਦਾੜ੍ਹੀ ਤੇ ਕੇਸਾਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸ ਨੇ ਦਿੱਤਾ ਹੈ ਇਸ ਘਟਨਾ ਨੂੰ ਅੰਜਾਮ ਮਿਲੀ ਜਾਣਕਾਰੀ ਅਨੁਸਾਰ ਪਿੰਡ ਖਿਆਲੀਵਾਲਾ ਵਿਖੇ ਜੋ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਤੇ ਹਮਲਾ ਕਰਕੇ ਉਸਦੇ ਕੇਸ ਤੇ ਦਾੜ੍ਹੀ ਕੈਂਚੀ ਨਾਲ ਕੱਟ ਕੇ ਬੇਅਦਬੀ ਕੀਤੀ ਹੈ ਦੇ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਵਿਚ ਹਰਦੀਪ ਸਿੰਘ, ਜਸਵੰਤ ਸਿੰਘ ਤੇ ਅੰਮ੍ਰਿਤਪਾਲ ਸ਼ਾਮਲ ਹਨ। ਕੀ ਕਦਮ ਚੁੱਕਿਆ ਗਿਆ ਹੈ ਅਜਿਹੇ ਵਿਅਕਤੀਆਂ ਵਿਰੁੱਧ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਰਘਵੀਰ ਸਿੰਘ ਤੇ ਕੈਂਚੀ ਨਾਲ ਹਮਲਾ ਕਰਕੇ ਉਸਦੇ ਕੇਸ ਤੇ ਦਾੜ੍ਹੀ ਕੱਟਣ ਦੀ ਘਟਨਾ ਨੰੁ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਰਘਵੀਰ ਸਿੰਘ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 299, 351 (2), 115 (2) ਅਤੇ 61 (2) ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਵਲੋਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾਕ੍ਰਮ ਕਿਵੇਂ ਵਾਪਰਿਆ ਸਬੰਧੀ ਕੀ ਦੱਸਿਆ ਰਘਵੀਰ ਸਿੰਘ ਨੇ ਪੀੜ੍ਹਤ ਰਘਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਹ ਘਟਨਾ ਸਵੇਰੇ 7:30 ਵਜੇ ਦੇ ਕਰੀਬ ਵਾਪਰੀ। ਉਹ ਪਿੰਡ ਦੇ ਹੀ ਇੱਕ ਮਿਸਤਰੀ ਅਮਰਜੀਤ ਸਿੰਘ ਦੇ ਘਰ ਕਿਸੇ ਕੰਮ ਲਈ ਗਿਆ ਸੀ। ਪਿੰਡ ਦੇ ਹੀ ਹਰਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਆ ਕੇ ਉਸ `ਤੇ ਹਮਲਾ ਕਰ ਦਿੱਤਾ। ਪੀੜਤ ਦੇ ਅਨੁਸਾਰ ਮੁਲਜ਼ਮਾਂ ਨੇ ਉਸ ਦੀ ਪੱਗ ਉਤਾਰ ਦਿੱਤੀ ਅਤੇ ਕੈਂਚੀ ਨਾਲ ਉਸ ਦੇ ਕੇਸ ਅਤੇ ਦਾੜ੍ਹੀ ਕਤਲ ਕਰ ਦਿੱਤੀ । ਜਦੋਂ ਰਘਵੀਰ ਸਿੰਘ ਅਤੇ ਮਿਸਤਰੀ ਅਮਰਜੀਤ ਸਿੰਘ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ `ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ ਅਤੇ ਫਿਰ ਮੌਕੇ ਤੋਂ ਭੱਜ ਗਏ । ਹਮਲੇ ਤੋਂ ਬਾਅਦ ਰਘਵੀਰ ਸਿੰਘ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।

Related Post

Instagram