
ਮਾਮਲਾ ਪਿੰਡ ਬਠੋਈ ਕਲਾਂ ਵਿਖੇ ਐਸ.ਸੀ. ਭਾਈਚਾਰੇ ਦੇ ਹਿੱਸੇ ਦੀ ਪੰਚਾਇਤੀ ਜਮੀਨ ਨਾ ਦੇਣ ਦਾ
- by Jasbeer Singh
- June 20, 2025

ਮਾਮਲਾ ਪਿੰਡ ਬਠੋਈ ਕਲਾਂ ਵਿਖੇ ਐਸ.ਸੀ. ਭਾਈਚਾਰੇ ਦੇ ਹਿੱਸੇ ਦੀ ਪੰਚਾਇਤੀ ਜਮੀਨ ਨਾ ਦੇਣ ਦਾ ਦਰਸ਼ਨ ਸਿੰਘ ਮੈਣ ਨੇ ਪਿੰਡ ਬਠੋਈ ਕਲਾਂ ਵਿਚ ਮੀਟਿੰਗ ਕਰਕੇ ਬਠੋਈ ਕਲਾਂ ਵਿਚ ਰੋਸ਼ ਰੈਲੀ ਅਤੇ ਬੋਲੀ ’ਤੇ ਲਈ ਪੰਚਾਇਤੀ ਜਮੀਨ ਦਾ ਕਬਜਾ ਲੈਣ ਕੀਤੀ ਜਾਣ ਵਾਲੀ ਰੋਸ਼ ਰੈਲੀ ਦਾ ਲਿਆ ਜਾਇਜਾ ਪਟਿਆਲਾ, 20 ਜੂਨ : ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਪਾਵਨ ਵਾਲਮੀਕਿ ਤੀਰਥ ਅੰਮਿ੍ਰਤਸਰ ਦੇ ਸੂਬਾ ਪ੍ਰਧਾਨ ਪੰਜਾਬ ਯੂਥ ਵਿੰਗ ਦਰਸਨ ਸਿੰਘ ਮੈਣ ਨੂੰ 24 ਜੂਨ ਨੂੰ ਜਬਰ ਜੁਲਮ ਦੇ ਖਿਲਾਫ ਬਠੋਈ ਕਲਾ ਦੇ ਵਿੱਚ ਐਸ.ਸੀ ਭਾਈਚਾਰੇ ਅਤੇ ਸਮਾਜਿਕ ਧਾਰਮਿਕ ਅੰਬੇਡਕਰ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਹੋਣ ਵਾਲੀ ਵਿਸਾਲ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਪਿੰਡ ਅਤੇ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ। ਦਰਸ਼ਨ ਸਿੰਘ ਮੈਣ ਨੂੰ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਪਾਵਨ ਵਾਲਮੀਕਿ ਤੀਰਥ ਅੰਮਿ੍ਰਤਸਰ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਨਾਥ ਸੇਰ ਗਿੱਲ ਜੀ, ਸਾਬਕਾ ਐਸ ਐਸ ਪੀ ਸੁਸਿਲ ਕੁਮਾਰ ਜੀ,ਸਾਬਕਾ ਡੀ ਐਸ ਪੀ ਨਾਹਰ ਸਿੰਘ ਫਤਿਹਮਾਜਰੀ,ਨੈਸਨਲ ਦਲਿਤ ਮਹਾਂਪੰਚਾਇਤ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਗੈਰੀ, ਪਾਵਨ ਵਾਲਮੀਕੀ ਤੀਰਥ ਅੰਮਿ੍ਰਤਸਰ ਦੇ ਸੂਬਾ ਪ੍ਰਧਾਨ ਡਾ: ਦਲਜੀਤ ਸਿੰਘ ਚੌਹਾਨ ਰਾਮਪੁਰਾ ਫੂਲ, ਦਲਿਤ ਸੇਵਾ ਸੰਗਠਨ ਪੰਜਾਬ ਪ੍ਰਧਾਨ ਹਰਮੇਸ ਹਰਿਆਣਾ, ਮਜਦੂਰ ਮੁਕਤੀ ਮੋਰਚਾ ਆਜਾਦ ਪੰਜਾਬ ਪ੍ਰਧਾਨ ਭਗਵੰਤ ਸਿੰਘ ਸਮਾਓ, ਭਾਰਤੀ ਲੋਕਤੰਤਰ ਪਾਰਟੀ ਪੰਜਾਬ ਪ੍ਰਧਾਨ ਮਾਸਟਰ ਗੁਰਬਚਨ ਸਿੰਘ, ਪੰਜਾਬ ਨਿਰਮਾਣ ਮਜਦੂਰ ਯੂਨੀਅਨ ਪੰਜਾਬ ਪ੍ਰਧਾਨ ਰਣਵੀਰ ਸਿੰਘ ਕਾਦਰਾਵਾਦ, ਸਮਾਜਿਕ ਨਿਆਏ ਪਾਰਟੀ ਪੰਜਾਬ ਪ੍ਰਧਾਨ ਹਰਚੰਦ ਸਿੰਘ ਜਖਵਾਲੀ, ਭੀਮ ਮਾਰਮੀ ਜਿਲਾ ਪ੍ਰਧਾਨ ਪਟਿਆਲਾ ਰਜਿੰਦਰ ਸਿੰਘ ਰਾਜਪੂਰਾ, ਸਫਾਈ ਮਜਦੂਰ ਯੂਨੀਅਨ ਪਟਿਆਲਾ ਜਿਲ੍ਹਾ ਪ੍ਰਧਾਨ ਸੁਨੀਲ ਬਡਲਾਣ, ਆਜਾਦ ਸਮਾਜ ਪਾਰਟੀ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਜੀ ਬਖਸੀਵਾਲਾ, ਪੰਜਾਬ ਪ੍ਰਧਾਨ ਲਾਭ ਸਿੰਘ ਪੈਂਦ, ਐਗਰੀਕਲਚਰ ਡਿਪਾਰਟਮੈਂਟ ਪ੍ਰਧਾਨ ਗੁਰਦੀਪ ਸਿੰਘ ਘੱਗਾ, ਦਰਸ਼ਨ ਸਿੰਘ ਕਟਾਰੀਆ ਜਿਲਾ ਪ੍ਰਧਾਨ ਟਾਇਗਰ ਫੋਰਸ ਅਤੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਿੰਡ ਬਠੋਈ ਕਲਾਂ ਭੇਜਿਆ ਗਿਆ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੈਣ ਨੇ ਕਿਹਾ ਕਿ ਐਸ.ਸੀ.ਭਾਈਚਾਰੇ ਦੇ ਹੱਕਾਂ ’ਤੇ ਕਿਸੇ ਵੀ ਕੀਮਤ ’ਤੇ ਡਾਕਾ ਨਹੀਂ ਪੈਣ ਦਿੱਤਾ ਜਾਵੇਗਾ। ਇਸ ਦੇ ਲਈ ਪਟਿਆਲਾ ਨਹੀਂ ਸਗੋਂ ਪੰਜਾਬ ਭਰ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਸੰਗਠਨ ਅਤੇ ਇਨਸਾਫ ਪਸੰਦ ਸੰਸਥਾਵਾਂ ਭਾਈਚਾਰੇ ਨਾਲ ਡੱਟ ਕੇ ਖੜੀਆਂ ਹਨ। ਉਨ੍ਹਾ ਕਿਹਾ ਕਿ ਜਦੋਂ ਉਹ ਪਿੰਡ ਪਹੰੁਚੇ ਤਾਂ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਕਾਬਜਕਾਰਾਂ ਵੱਲੋਂ ਦਰਸ਼ਨ ਸਿੰਘ ਮੈਣ ’ਤੇ ਹਮਲੇ ਦੀਆਂ ਯੋਜਨਾਵਾ ਬਣਾਈਆ ਜਾ ਰਹੀਆਂ ਹਨ, ਪਰ ਉਹ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਭਾਈਚਾਰੇ ਦੇ ਲੋਕਾਂ ਨੂੰ ਹੱਕ ਦਿਵਾਉਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਰਾਂ ਕਿਹਾ ਕਿ ਸਰਕਾਰੀ ਬੋਲੀ ਦੇਣ ਦੇ ਕੇ ਪੈਸੇ ਭਰਨ ਅਤੇ ਰਸੀਦਾ ਕੱਟਣ ਦੇ ਬਾਵਜੂਦ ਵੀ ਐਸ.ਸੀ. ਭਾਈਚਾਰੇ ਪੰਚਾਇਤੀ ਜਮੀਨ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਵੱਲੋਂ ਵਾਰ ਵਾਰ ਡਿਪਟੀ ਕਮਿਸ਼ਨਰ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਦੇ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਦੇ ਵਿਰੋਧ ਵਿਚ ਹੁਣ 24 ਜੂਨ ਨੂੰ ਰੋਸ਼ ਰੈਲੀ ਵੀ ਕੀਤੀ ਜਾਵੇਗੀ ਅਤੇ ਬੋਲੀ ’ਤੇ ਲਈ ਪੰਚਾਇਤੀ ਜਮੀਨ ਦਾ ਕਬਜਾ ਵੀ ਲਿਆ ਜਾਵੇਗਾ। ਜੇਕਰ ਉਸ ਸਮੇਂ ਕੋਈ ਵੀ ਅਣਹੋਣੀ ਘਟਨਾ ਹੁੰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ, ਜਿਲਾ ਸਿਵਲ ਅਤੇ ਪੁਲਸ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਅਜੈਬ ਸਿੰਘ ਬਠੋਈ ਨਰੇਗਾ ਫਰੰਟ ਪੰਜਾਬ ਪ੍ਰਧਾਨ ਜਿਲਾ ਪ੍ਰਧਾਨ ਬੱਬੂ ਚੌਹਾਨ ਸ਼ਹਿਰੀ ਪਟਿਆਲਾ ਯੂੁਥ ਵਿੰਗ, ਕਰਨ ਰਾਜਪੂਤ ਦਿਹਾਤੀ ਪ੍ਰਧਾਨ ਯੂਥ ਵਿੰਗ ਪਟਿਆਲਾ, ਸਮਾਣਾ ਹਲਕਾ ਇੰਚਾਰਜ਼ ਅਮਰੀਕ ਸਿੰਘ ਮਹਿਮਦਪੁਰ, ਬਾਬਾ ਸਿੰਘ ਰਾਜ ਸਿੰਘ ਖੁਸਰੋਪੁਰ ਲੰਗਰ ਇੰਚਾਰਜ਼, ਨਾਜ਼ਰ ਸਿੰਘ ਲਗੜੋਈ ਤਹਿਸੀਲ ਪ੍ਰਧਾਨ ਪਟਿਆਲਾ ਆਦਿ ਵੀ ਹਾਜ਼ਰ ਸਨ।