
ਜਰਨੈਲ ਸਿੰਘ ਭੰਗੂ ਦੀ ਯਾਦ ਦੇ ਵਿੱਚ ਪਿੰਡ ਬੋਸਰ ਵਿਖੇ ਲਗਾਏ ਬੂਟੇ
- by Jasbeer Singh
- June 20, 2025

ਜਰਨੈਲ ਸਿੰਘ ਭੰਗੂ ਦੀ ਯਾਦ ਦੇ ਵਿੱਚ ਪਿੰਡ ਬੋਸਰ ਵਿਖੇ ਲਗਾਏ ਬੂਟੇ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ : ਦੀਦਾਰ ਸਿੰਘ ਬੋਸਰ ਸਨੌਰ 20 ਜੂਨ () ਜਾਗਦੇ ਰਹੋ ਕਲੱਬ ਪਟਿਆਲਾ ਨੇ ਚਾਚਾ ਜਰਨੈਲ ਸਿੰਘ ਭੰਗੂ ਦੀ ਯਾਦ ਦੇ ਵਿੱਚ ਅੱਜ ਪਿੰਡ ਬੋਸਰ ਸਨੌਰ ਵਿਖੇ, ਵੱਖ-ਵੱਖ ਥਾਵਾਂ ਤੇ ਫਲਦਾਰ, ਛਾਂਦਾਰ ਬੂਟੇ ਲਗਾਏ ਗਏ,ਹਰੇਕ ਮਨੁੱਖ ਨੂੰ ਵੱਧਦੇ ਹੋਏ,ਤਾਪਮਾਨ ਨੂੰ ਦੇਖਦੇ ਹੋਏ,ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਜਲ ਸਰੋਤਾਂ ਤੇ ਬਰਫ ਦੇ ਗਲੇਸ਼ੀਅਰਾਂ ਨੂੰ ਬਚਾਇਆ ਜਾ ਸਕੇ,ਜਿਸ ਨਾਲ ਵੱਧਦੇ ਹੋਏ,ਤਾਪਮਾਨ ਨੂੰ ਘਟਾਇਆ ਜਾ ਸਕਦਾ ਹੈ । ਬੂਟੇ ਲਗਾਉਣ ਨਾਲ ਬਰਸਾਤਾਂ ਵਿੱਚ ਵਾਧਾ ਹੁੰਦਾ ਹੈ,ਤੇ ਸੁੱਧ ਆਕਸੀਜਨ ਮਿਲਦੀ ਹੈ । ਬੂਟੇ ਸਾਡੇ ਜੀਵਨ ਦਾ ਆਧਾਰ ਹਨ,ਕਲੱਬ ਦੇ ਜਨਰਲ ਸਕੱਤਰ ਦੀਦਾਰ ਸਿੰਘ ਬੋਸਰ ਨੇ ਕਿਹਾ ਕਿ ਸਾਨੂੰ ਆਪਣੇ ਬਜੁਰਗਾਂ ਦੀ ਯਾਦ ਤਾਜਾ ਰੱਖਣ ਲਈ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨਾਂ ਬੂਟਿਆਂ ਰਾਹੀਂ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਰੱਖ ਸਕੀਏ । ਦੇਸ ਵਿੱਚ ਗਲੋਬਲ ਵਾਰਮਿੰਗ ਦਾ ਖਤਰਾ ਦੁਨੀਆਂ ਵਿੱਚ ਵੱਧ ਰਿਹਾ ਹੈ,ਜਿਸ ਕਰਕੇ ਵਾਤਾਵਰਣ ਵਿੱਚ ਬੜੀ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਹਨ, ਜੋ ਕਿ ਮਨੁੱਖਤਾ ਲਈ ਬਹੁਤ ਖਤਰਨਾਕ ਹਨ ਤੇ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ । ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਦੀਦਾਰ ਸਿੰਘ ਬੋਸਰ, ਅੰਗਰੇਜ ਸਿੰਘ ਇਟਲੀ, ਚੇਅਰਮੈਨ ਹਰਫੂਲ ਸਿੰਘ ਭੰਗੂ, ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਰਣਜੀਤ ਸਿੰਘ ਭੰਗੂ, ਸੋਹਣ ਸਿੰਘ, ਗੁਰਮੇਲ ਸਿੰਘ,ਗੁਰਮੀਤ ਸਿੰਘ, ਜੀਤ ਸਿੰਘ, ਨਵਜੋਤ ਸਿੰਘ, ਅਮਨਜੋਤ ਸਿੰਘ ਅਤੇ ਜਤਿੰਦਰ ਸਿੰਘ ਸੇਹਰਾ ਹਾਜ਼ਰ ਸੀ ।