ਮਾਮਲਾ ਹਵਾਈ ਅੱਡੇ ਤੇ ਯਾਤਰੀ ਦੀ ਪਾਇਲਟ ਵਲੋਂ ਕੁੱਟਮਾਰ ਦਾ ਨਵੀਂ ਦਿੱਲੀ, 23 ਦਸੰਬਰ 2025 : ਲੰਘੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ `ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ `ਚ ਅੰਕਿਤ ਦੀਵਾਨ ਨਾਮੀ ਯਾਤਰੀ ਦੀ ਪਾਇਲਟ ਨੇ ਉਸ ਦੀ ਦੇ ਸਾਹਮਣੇ ਕੁੱਟਮਾਰ ਕੀਤੀ ਸੀ। ਕੁੱਟਮਾਰ `ਚ ਜ਼ਖ਼ਮੀ ਅੰਕਿਤ ਨੇ ਏਅਰ ਇੰਡੀਆ ਦੇ ਅਧਿਕਾਰੀਆਂ `ਤੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ। ਹਵਾਈ ਅੱਡੇ `ਤੇ ਯਾਤਰੀ ਨਾਲ ਕੁੱਟਮਾਰ ਮਾਮਲੇ `ਚ ਪਾਇਲਟ ’ਤੇ ਕੇਸ ਦਰਜ ਏਅਰ ਇੰਡੀਆ ਐਕਸਪ੍ਰੈੱਸ ਨੇ ਤੁਰੰਤ ਬਿਆਨ ਜਾਰੀ ਕਰ ਕੇ ਘਟਨਾ `ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਉਹ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਿਆ ਕਰਦੇ ਹਨ। ਪਾਇਲਟ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਹਟਾ ਦਿੱਤਾ ਗਿਆ ਅਤੇ ਜਾਂਚ ਤੋਂ ਬਾਅਦ ਉਚਿਤ ਅਨੁਸ਼ਾਸਨੀ ਕਾਰਵਾਈ ਦੀ ਵੀ ਗੱਲ ਕਹੀ ਸੀ। ਹੁਣ ਮਾਮਲੇ `ਚ ਅੰਕਿਤ ਦੀਵਾਨ ਨੇ ਈ-ਮੇਲ ਰਾਹੀਂ ਦਿੱਲੀ ਪੁਲਸ ਨੂੰ ਇਕ ਸਿ਼਼ਕਾਇਤ ਦਿੱਤੀ ਹੈ, ਜਿਸ `ਤੇ ਆਈ. ਜੀ. ਆਈ. ਹਵਾਈ ਅੱਡਾ ਪੁਲਸ ਦੇ ਡਿਪਟੀ ਕਮਿਸ਼ਨਰ ਵਿਚਿੱਤਰ ਵੀਰ ਨੇ ਕਿਹਾ ਕਿ ਸਿ਼ਕਾਇਤ ਦੇ ਆਧਾਰ `ਤੇ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।
