post

Jasbeer Singh

(Chief Editor)

Punjab

ਇੰਪਰੂਵਮੈਂਟ ਟਰੱਸਟ ਜਲੰਧਰ ਦੇ ਕਲਰਕ ਸੰਜੀਵ ਕਾਲੀਆ ਉਰਫ਼ ਬੌਬੀ ਵਿਰੁੱਧ ਕੇਸ ਦਰਜ

post-img

ਇੰਪਰੂਵਮੈਂਟ ਟਰੱਸਟ ਜਲੰਧਰ ਦੇ ਕਲਰਕ ਸੰਜੀਵ ਕਾਲੀਆ ਉਰਫ਼ ਬੌਬੀ ਵਿਰੁੱਧ ਕੇਸ ਦਰਜ ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਨਿਊ ਜਵਾਹਰ ਨਗਰ ਸਥਿਤ ਕੋਠੀ ਨੂੰ ਗਲਤ ਤਰੀਕੇ ਨਾਲ ਰਜਿਸਟਰਡ ਕਰਵਾ ਕੇ ਕਰੋੜਾਂ ਰੁਪਏ ਦਾ ਗਬਨ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਨਗਰ ਸੁਧਾਰ ਟਰੱਸਟ ਦੇ ਕਲਰਕ ਸੰਜੀਵ ਕਾਲੀਆ ਉਰਫ ਬੌਬੀ ਖਿਲਾਫ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ । ਇਸ ਦੀ ਪੁਸ਼ਟੀ ਐਸਐਚਓ ਕਮਲਜੀਤ ਸਿੰਘ ਨੇ ਕੀਤੀ ਹੈ। ਇਸ ਮਾਮਲੇ ਵਿੱਚ ਕੁਝ ਮੁਲਾਜ਼ਮਾਂ ਖ਼ਿਲਾਫ਼ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ । ਜਲੰਧਰ ਇੰਪਰੂਵਮੈਂਟ ਟਰੱਸਟ ਦੇ ਮੁਲਾਜ਼ਮਾਂ ਨੇ ਆਪਣੇ ਬਿਆਨ ‘ਚ ਸੰਜੀਵ ਕਾਲੀਆ ਉਰਫ ਬੌਬੀ ਦਾ ਨਾਂ ਲਿਆ ਹੈ। ਇਨ੍ਹਾਂ ਮੁਲਾਜ਼ਮਾਂ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਸੰਜੀਵ ਕਾਲੀਆ ਨੇ ਮਕਾਨ ਹੜੱਪਣ ਦੀ ਸਾਜ਼ਿਸ਼ ਰਚੀ ਹੈ। ਸੰਜੀਵ ਕਾਲੀਆ ਇਸ ਸਮੇਂ ਹੁਸ਼ਿਆਰਪੁਰ ਇੰਪਰੂਵਮੈਂਟ ਟਰੱਸਟ ਵਿੱਚ ਤਾਇਨਾਤ ਹਨ । ਜਾਣਕਾਰੀ ਮੁਤਾਬਕ ਜਲੰਧਰ ਦੇ ਨਿਊ ਜਵਾਹਰ ਨਗਰ ‘ਚ ਮਕਾਨ ਨੰਬਰ 462 ਦੀ ਕੀਮਤ ਕਰੋੜਾਂ ਰੁਪਏ ਹੈ। ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਦੇ ਸਮੇਂ ਸਾਲ 2011 ਵਿੱਚ ਹੋਈ ਸੀ। ਜਾਂਚ ਵਿਚ ਦੱਸਿਆ ਗਿਆ ਕਿ ਸਾਲ 1982 ਵਿਚ ਇਹ ਮਕਾਨ ਬਖ਼ਸ਼ੀਸ ਸਿੰਘ ਪੁੱਤਰਾਂ ਗੁਰਮੀਤ ਸਿੰਘ, ਅਮਰੀਕ ਸਿੰਘ ਅਤੇ ਜਗਮੋਹਨ ਸਿੰਘ ਦੇ ਨਾਂ ‘ਤੇ ਰਜਿਸਟਰਡ ਹੋਇਆ ਸੀ। ਪਰ ਸਾਲ 2011 ਵਿੱਚ ਇਹ ਮਕਾਨ ਗਲਤ ਤਰੀਕੇ ਨਾਲ ਜਗਮੋਹਨ ਸਿੰਘ ਦੀ ਪਤਨੀ ਰਾਜਵੰਤ ਕੌਰ ਦੇ ਨਾਂ ਤਬਦੀਲ ਕਰ ਦਿੱਤਾ ਗਿਆ। ਦੋਸ਼ ਸੀ ਕਿ ਕਲਰਕ ਮੁਖਤਿਆਰ ਸਿੰਘ ਅਤੇ ਪਵਨ ਕੁਮਾਰ ਨੇ ਇਸ ਫਾਈਲ ਨਾਲ ਛੇੜਛਾੜ ਕੀਤੀ ਹੈ। ਇਸ ਸਬੰਧੀ ਮੁਖਤਿਆਰ ਸਿੰਘ ਅਤੇ ਪਵਨ ਕੁਮਾਰ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਉਨ੍ਹਾਂ ਕਲਰਕ ਸੰਜੀਵ ਕਾਲੀਆ ਉਰਫ਼ ਬੌਬੀ ਦਾ ਨਾਂ ਲਿਆ, ਜੋ ਉਸ ਸਮੇਂ ਜਲੰਧਰ ਵਿੱਚ ਤਾਇਨਾਤ ਸੀ। ਇਸ ਬਿਆਨ ਤੋਂ ਬਾਅਦ ਪੁਲਸ ਨੇ ਸੰਜੀਵ ਕਾਲੀਆ ਖਿਲਾਫ ਐੱਫ.ਆਈ.ਆਰ ਦਰਜ ਕੀਤੀ ।

Related Post