

ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ ਨਾਭਾ, 24 ਜੂਨ : ਥਾਣਾ ਸਦਰ ਨਾਭਾ ਪੁਲਸ ਨੇ ਇਕ ਮਹਿਲਾ ਵਿਰੁੱਧ ਵੱਖ-ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਕੇਸ ਦਰਜ ਕੀਤਾ ਹੈ। ਜਿਹੜੀ ਮਹਿਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੀਤ ਕੋਰ ਪਤਨੀ ਹਰਮੇਸ਼ ਲਾਲ ਵਾਸੀ ਬੱਗਾ ਕਲੋਨੀ ਬਹਾਦਰਗੜ੍ਹ ਥਾਣਾ ਸਦਰ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਮੀਤ ਕੋਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਮੰਡੋੜ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਗੁਰਮੀਤ ਕੌਰ ਜੋ ਕਿ ਉਸ ਦੇ ਲੜਕੇ ਸੋਨੀ ਸਿੰਘ ਦੀ ਸਾਲੀ ਹੈਅਕਸਰ ਹੀ ਸੋਨੀ ਸਿੰਘ ਦੀ ਵਿਹੁਤਾ ਜਿੰਦਗੀ ਵਿੱਚ ਦਖਲ ਅੰਦਾਜੀ ਕਰਦੀ ਸੀ, ਜਿਸ ਕਰਕੇ ਸੋਨੀ ਸਿੰਘ ਕਾਫੀ ਤੰਗ ਪੇ੍ਰਸ਼ਾਨ ਰਹਿੰਦਾ ਸੀ ਅਤੇ ਉਸਨੂੰ ਦਖਲ ਅੰਦਾਜੀ ਕਰਨ ਤੋ ਰੋਕਦਾ ਸੀ। ਸਿ਼ਕਾਇਤਕਰਤਾ ਗੁਰਮੀਤ ਕੌਰ ਨੇ ਦੱਸਿਆ ਕਿ 22-23 ਜੂਨ 2025 ਦੀ ਦਰਮਿਆਨੀ ਰਾਤ ਨੂੰ ਸੋਨੀ ਸਿੰਘ ਘਰ ਵਿੱਚ ਇਕੱਲਾ ਸੀ ਤਾਂ ਉਸ ਨੇ ਗੁਰਮੀਤ ਕੌਰ ਤੋ ਤੰਗ ਆ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਸਿ਼ਕਾਇਤਕਰਤਾ ਗੁਰਮੀਤ ਕੌਰ ਨੇ ਦੱਸਿਆ ਕਿ ਸੋਨੀ ਸਿੰਘ ਦੇ ਕੱਪੜਿਆਂ ਵਿੱਚੋ ਗੁਰਮੀਤ ਕੌਰ ਖਿਲਾਫ ਲਿਖਿਅਆ ਇੱਕ ਸੋਸਾਇਡ ਨੋਟ ਵੀ ਮਿਲਿਆ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।