post

Jasbeer Singh

(Chief Editor)

Crime

ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ

post-img

ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ ਪਟਿਆਲਾ, 25 ਨਵੰਬਰ 2025 : ਥਾਣਾ ਸਦਰ ਪਟਿਆਲਾ ਪੁਲਸ ਨੇ ਇਕ ਮਹਿਲਾ ਵਿਰੁੱਧ ਧਾਰਾ 108 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੀ ਮਹਿਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਵਪ੍ਰੀਤ ਕੋਰ ਪੁੱਤਰੀ ਪ੍ਰਗਟ ਸਿੰਘ ਵਾਸੀ ਪਿੰਡ ਨੂਰਪੁਰ ਫਰਾਂਸਵਾਲਾ ਥਾਣਾ ਜੁਲਕਾਂ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜਿੰਦਰ ਕੋਰ ਪਤਨੀ ਅਮਰੀਕ ਸਿੰਘ ਵਾਸੀ ਡੇਰਾ ਪ੍ਰੀਤ ਨਗਰ ਪਿੰਡ ਮੀਰਾਪੁਰ ਥਾਣਾ ਜੁਲਕਾਂ ਨੇ ਦੱਸਿਆ ਕਿ ਉਸਦਾ ਲੜਕਾ ਹਰਜਿੰਦਰ ਸਿੰਘ ਜੋ ਉਕਤ ਮਹਿਲਾ ਨੂੰ ਪਹਿਲਾ ਤੋਂ ਜਾਣਦਾ ਸੀ ਤੇ ਜੋ ਵਿਆਹ ਕਰਵਾਉਣਾ ਚਾਹੰੁਦੇ ਸੀ ਪਰ ਮਹਿਲਾ ਜਲਦੀ ਵਿਆਹ ਦਾ ਦਬਾਅ ਪਾ ਰਹੀ ਸੀ ਅਤੇ ਪ੍ਰੇਸ਼ਾਨ ਕਰ ਕਰਦੀ ਰਹਿੰਦੀ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ 20 ਨਵੰਬਰ 2025 ਉਸਦੇ ਲੜਕੇ ਹਰਪ੍ਰੀਤ ਸਿੰਘ ਨੂੰ ਉਕਤ ਮਹਿਲਾ ਦਾ ਫੋਨ ਆਇਆ ਅਤੇ ਫੋਨ ਆਉਣ ਉਪਰੰਤ ਉਸਦਾ ਲੜਕਾ ਵਾਹਨ ਤੇ ਘਰੋਂ ਚਲਾ ਗਿਆ ਤੇ ਘਰ ਵਾਪਸ ਨਹੀ ਆਇਆ । ਜਿਸ ਤੇ ਸਿ਼ਕਾਇਤਕਰਤਾ ਦੀ ਲੜਕੀ ਕਮਲਜੀਤ ਕੌਰ ਨੇ ਲਵਪ੍ਰੀਤ ਕੌਰ ਨੂੰ ਫੋਨ ਕੀਤਾ ਤੇ ਕਿਹਾ ਕਿ ਮੇਰੇ ਭਰਾ ਹਰਪ੍ਰੀਤ ਸਿੰਘ ਨਾਲ ਗੱਲ ਕਰਵਾ ਦਿਓ ਪ੍ਰੰਤੂ ਗੱਲ ਨਹੀਂ ਹੋਈ ਤੇ ਲਵਪ੍ਰੀਤ ਕੌਰ ਟਾਲ-ਮਟੋਲ ਕਰਦੀ ਰਹੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿੱਚ ਪਤਾ ਲੱਗਿਆ ਕਿ ਉਸਦੇ ਲੜਕੇ ਹਰਪ੍ਰੀਤ ਸਿੰਘ ਨੇ ਹੈਵਨ ਹੋਟਲ ਬਾ-ਹੱਦ ਪਿੰਡ ਨਸੀਰਪੁਰ ਰਾਜਪੁਰਾ ਰੋਡ ਵਿਖੇ ਕਮਰੇ ਵਿੱਚ ਲਵਪ੍ਰੀਤ ਕੌਰ ਤੋਂ ਤੰਗ ਆ ਗੱਲ ਫਾਹਾ ਲੈ ਕੇ ਸੁਸਾਇਡ ਕਰ ਲਿਆ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post

Instagram