
ਈ. ਵੀ. ਐੱਮ. ਹੈਕ ਕਰ ਸਕਣ ਦੇ ਦਾਅਵੇ ’ਤੇ ਵਿਅਕਤੀ ਖਿ਼ਲਾਫ਼ ਕੇਸ ਦਰਜ
- by Jasbeer Singh
- December 2, 2024

ਈ. ਵੀ. ਐੱਮ. ਹੈਕ ਕਰ ਸਕਣ ਦੇ ਦਾਅਵੇ ’ਤੇ ਵਿਅਕਤੀ ਖਿ਼ਲਾਫ਼ ਕੇਸ ਦਰਜ ਨਵੀਂ ਦਿੱਲੀ : ਭਾਰਤ ਦੇ ਮਹਾਨਗਰ ਤੇ ਭਾਰਤ ਦੀ ਵਿੱਤੀ ਰਾਜਧਾਨੀ ਦੇ ਤੌਰ ਤੇ ਜਾਣੇ ਸ਼ਹਿਰ ਮੁੰਬਈ ਦੀ ਸਾਈਬਰ ਪੁਲਸ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਦੀ ‘ਫ੍ਰੀਕੁਐਂਸੀ’ ਨਾਲ ਛੇੜਛਾੜ ਕਰ ਕੇ ਈ. ਵੀ. ਐੱਮ. ਨੂੰ ਹੈਕ ਕਰ ਸਕਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਖਿ਼ਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ । ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਨੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮ ਸਈਦ ਸ਼ੁਜਾ ਵੱਲੋਂ ਕੀਤਾ ਗਿਆ ਦਾਅਵਾ ਝੂਠਾ ਤੇ ਬੇਬੁਨਿਆਦ ਹੈ। ਅਧਿਕਾਰੀ ਨੇ ਦੱਸਿਆ ਕਿ 30 ਨਵੰਬਰ ਨੂੰ ਦੱਖਣੀ ਮੁੰਬਈ ਦੇ ਸਾਈਬਰ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਅਤੇ ਆਈ. ਟੀ. ਐਕਟ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ।