ਜਮੀਨ ਤੇ ਕਬਜਾ ਕਰਨ ਦੀ ਕੋਸਿ਼ਸ ਕਰਨ ਤੇ ਛੇ ਵਿਰੁੱਧ ਕੇਸ ਦਰਜ ਨਾਭਾ, 18 ਨਵੰਬਰ 2025 : ਥਾਣਾ ਸਦਰ ਨਾਭਾ ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (3), 62, 326 (ਏ), 191 (3) ਬੀ. ਐਨ. ਐਸ. ਤਹਿਤ ਜ਼ਮੀਨ ਤੇ ਕਬਜਾ ਕਰਨ ਦੀ ਕੋਸਿ਼ਸ਼ ਕਰਨ ਤੇ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਚਮਕੌਰ ਸਿੰਘ, ਹਰਪਵਿੱਤਰ ਸਿੰਘ ਪੁੱਤਰਾਨ ਬਲਦੇਵ ਸਿੰਘ, ਇੰਦਰਜੀਤ ਸਿੰਘ ਪੁੱਤਰ ਚਮਕੋਰ ਸਿੰਘ, ਬਲਦੇਵ ਸਿੰਘ ਪੁੱਤਰ ਹਰਨੇਕ ਸਿੰਘ, ਪਵਿੱਤਰ ਸਿੰਘ ਦਾ ਅਣਪਛਾਤਾ ਲੜਕਾ ਅਤੇ ਨਾਜਰ ਸਿੰਘ ਪੁੱਤਰ ਪ੍ਰੀਤ ਸਿੰਘ ਵਾਸੀਆਨ ਪਿੰਡ ਬੋੜਾ ਕਲਾਂ ਥਾਣਾ ਸਦਰ ਨਾਭਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਾ ਜਸਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬੋੜਾ ਕਲਾਂ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਧੱਕੇ ਨਾਲ ਉਸਦੀ ਜਮੀਨ ਅੰਦਰ ਦਾਖਲ ਹੋ ਕੇ ਪਾਣੀ ਵਾਲੀਆਂ ਪਾਈਪਾਂ ਆਦਿ ਤੋੜ ਕੇ ਜਮੀਨ ਤੇ ਕਬਜਾ ਕਰਨ ਦੀ ਕੋਸਿ਼ਸ਼ ਕੀਤੀ, ਜਿਸ ਤੇ ਪੁਲਸ ਨੇ ਉਪਰੋਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
