
ਪਿਟ ਬੁਲ ਕੁੱਤਿਆਂ ਦੀ ਮਦਦ ਨਾਲ ਸੇਹ ਦਾ ਸਿ਼ਕਾਰ ਕਰਨ ਵਾਲਿਆਂ ਤੇ ਕੇਸ ਦਰਜ
- by Jasbeer Singh
- July 2, 2025

ਪਿਟ ਬੁਲ ਕੁੱਤਿਆਂ ਦੀ ਮਦਦ ਨਾਲ ਸੇਹ ਦਾ ਸਿ਼ਕਾਰ ਕਰਨ ਵਾਲਿਆਂ ਤੇ ਕੇਸ ਦਰਜ ਰਾਜਪੁਰਾ, 2 ਜੁਲਾਈ 2025 : ਥਾਣਾ ਸਦਰ ਰਾਜਪੁਰਾ ਪੁਲਸ ਨੇ ਇਕ ਵਿਅਕਤੀ ਸਮੇਤ ਕਈਆਂ ਵਿਰੁੱਧ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤਹਿਤ ਸੇਹ ਜਾਨਵਰ ਦਾ ਸਿ਼ਕਾਰ ਪਿੱਟ ਬੁਲ ਕੁੱਤਿਆਂ ਦੀ ਮਦਦ ਨਾਲ ਕੀਤੇ ਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਅਜੇ ਕੁਮਾਰ ਪੁੱਤਰ ਦੇਸ ਰਾਜ ਵਾਸੀ ਜੰਨਸੂਆ ਆਦਿ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਵਣ ਰੇਂਜ ਅਫ਼ਸਰ ਜੰਗਲੀ ਜੀਵ ਰੇਂਜ ਪਟਿਆਲਾ ਨੇ ਦੱਸਿਆ ਕਿ ਉਕਤ ਵਿਅਕਤੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿੱਟ ਬੁਲ ਕੁਤਿਆਂ ਦੀ ਮਦਦ ਨਾਲ ਸਿ਼ਕਾਰ ਕਰਕੇ ਉਸਦੀ ਵੀਡੀਓ ਸ਼ੇਅਰ ਕਰਦਾ ਸੀ, ਜਿਸ ਤੇ ਸ੍ਰੀਮਤੀ ਮੇਨਕਾ ਗਾਂਧੀ ਦੇ ਦਫਤਰ ਵਲੋ਼ ਇੰਸਟਾਗ੍ਰਾਮ ਆਈ. ਡੀ. ਦਾ ਲਿੰਕ ਭੇਜ ਕੇ ਦੱਸਿਆ ਗਿਆ ਕਿ ਕੁੱਝ ਵਿਅਕਤੀਆ ਵੱਲੋ ਸੇਹ ਜਾਨਵਾਰ ਦਾ ਸਿ਼ਕਾਰ ਪਿੱਟ ਬੁਲ ਕੁੱਤਿਆਂ ਦੀ ਮਦਦ ਨਾਲ ਕੀਤਾ ਜਾਂਦਾ ਹੈ ਅਤੇ ਇਸਦੀ ਵੀਡੀਓ ਇੰਸਟਾਗ੍ਰਾਮ ਦੀ ਆਈ. ਡੀ. ਉਪਰ ਸ਼ੇਅਰ ਕਰਦੇ ਹਨ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।