
ਤਿੰਨ ਵਿਅਕਤੀਆਂ ਵਿਰੁੱਧ ਵਿਦੇਸ਼ ਨਾ ਭੇਜ ਕੇ ਧੋੋਖਾਧੜੀ ਕਰਨ ਤੇ ਕੇਸ ਦਰਜ
- by Jasbeer Singh
- August 5, 2025

ਤਿੰਨ ਵਿਅਕਤੀਆਂ ਵਿਰੁੱਧ ਵਿਦੇਸ਼ ਨਾ ਭੇਜ ਕੇ ਧੋੋਖਾਧੜੀ ਕਰਨ ਤੇ ਕੇਸ ਦਰਜ ਪਟਿਆਲਾ, 5 ਅਗਸਤ 2025 : ਥਾਣਾ ਸਿਟੀ ਸਮਾਣਾ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 406, 420, 120-ਬੀ ਆਈ. ਪੀ. ਸੀ. ਸੈਕਸ਼ਨ-13 ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ ਤਹਿਤ ਵਿਦੇਸ਼ ਨਾ ਭੇਜ ਕੇ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਖਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅਸਮਾਨਪੁਰ ਸਮਾਣਾ, ਵਰਿੰਦਰਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਿਆਲ ਖੁਰਦ ਅਤਤੇ ਅਤੁਲ ਬਹਿਲ ਸ਼ਾਹਬਾਦ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਨਜੀਤ ਸਿੰਘ ਪੁੱਤਰ ਅੰਗ੍ਰੇਜ਼ ਿਿਸੰਘ ਵਾਸੀ ਵੜੈਚਾਂਪੱਤੀ ਸਮਾਣਾ ਥਾਣਾ ਸਿਟੀ ਸਮਾਣਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸਦੇ ਭਤੀਜੇ ਗੁਰਜੋਤ ਸਿੰਘ ਅਤੇ ਰਿਸ਼ਤੇਦਾਰ ਪਰਮਜੋਤ ਸਿੰਘ ਨੂੰ ਵਿਦੇਸ਼ (ਯੂ. ਐਸ. ਏ) ਭੇਜਣ ਦਾ ਝਾਂਸਾ ਦੇ ਕੇ ਪਹਿਲਾਂ 20 ਲੱਖ ਰੁਪਏ ਐਡਂਵਾਸ ਲੈ ਲਏ ਤੇ ਜੋ ਦੋਵਾਂ ਲੜਕਿਆਂ ਨੂੰ ਦੁਬਈ ਭੇਜ ਦਿੱਤਾ।ਸਿ਼ਕਾਇਤਕਰਤਾ ਨੇ ਦੱਿਿਸਆ ਕਿ ਕਾਫੀ ਸਮਾਂ ਰਹਿਣ ਤੋ ਬਾਅਦ ਵੀ ਉਪਰੋਕਤ ਵਿਅਕਤੀਆਂ ਨੇ ਅਮਰੀਕਾ ਦਾ ਵੀਜ਼ਾ ਨਹੀ ਲਗਾਇਆ ਅਤੇ ਦੋਵੇਂ ਲੜਕੇ ਵਾਪਸ ਭਾਰਤ ਆ ਗਏ ਜਦੋਂ ਕਿ ਰਹਿਣ ਦਾ ਖਰਚਾ ਵੀ ਉਹਨਾ ਵੱਲੋ ਆਪ ਹੀ ਕੀਤਾ ਗਿਆ ਸੀ।ਸਿ਼ਕਾਇਤਕਰਤਾ ਨੇ ਦੱਸਿਆ ਕਿ ਪੰਚਾਇਤੀ ਰਾਜੀਨਾਮੇ ਅਨੁਸਾਰ ਉਪਰੋਕਤ ਵਿਅਕਤੀਆਂ ਨੇ 15 ਲੱਖ 14 ਹਜ਼ਾਰ ਰੁਪਏ ਵਾਪਸ ਮੋੜਨ ਦਾ ਵਾਅਦਾ ਕੀਤਾ ਸੀ ਪਰ ਉਪਰੋਕਤ ਵਿਅਕਤੀਆਂ ਨੇ ਪੈਸੇ ਵਾਪਿਸ ਨਹੀ ਕੀਤੇ, ਜਿਸ ਤੇ ਉਪਰੋਕਤ ਵਿਰੁੱਧ ਮਾਮਲਾ ਦਰਜ ਕਰਕੇ ਪੁਲਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।