

ਜਨਰੇਟਰ ਵਿਚੋਂ ਤਾਂਬੇ ਦੀਆਂ ਕੁਵਾਇਲਾਂ ਚੋਰੀ ਕਰਨ ਤੇ ਕੇੇਸ ਦਰਜ ਪਟਿਆਲਾ, 6 ਸਤੰਬਰ 2025 : ਥਾਣਾ ਸਦਰ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 305, 331 (4) ਬੀ. ਐਨ. ਐਸ. ਤਹਿਤ ਤਾਂਬੇ ਦੀਆਂ ਕੁਵਾਇਲਾਂ ਚੋਰੀ ਕਰਨ ਦਾ ਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਖਨ ਪੁੱਤਰ ਨਾਜਰ ਸਿੰਘ ਵਾਸੀ ਢੇਹਾ ਬਸਤੀ ਬਹਾਦਰਗੜ੍ਹ ਥਾਣਾ ਸਦਰ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜਿੰਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਨੂਰਖੇੜੀਆ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 4-5 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਪਰੋਕਤ ਵਿਅਕਤੀ ਨੇ ਦੇ ਵਾੜੇ ਵਿੱਚ ਖੜ੍ਹੇ ਜਨਰੇਟਰ ਵਿੱਚੋ ਤਾਂਬੇ ਦੀਆਂ ਕੁਵਾਇਲਾਂ ਚੋਰੀ ਕਰ ਲਈਆਂ, ਜੋ ਬਾਅਦ ਵਿੱਚ ਉਪਰੋਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਕ ਕੁਆਇਲ ਤਾਂਬਾ ਅਤੇ 4 ਨੱਟ ਖੋਲਣ ਵਾਲੀਆਂ ਚਾਬੀਆਂ ਬ੍ਰਾਮਦ ਹੋਈਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।