

12 ਬੋਤਲਾਂ ਸ਼ਰਾਬ ਬਰਾਮਦ ਹੋਣ ਤੇ ਐਕਸਾਈਜ ਐਕਟ ਤਹਿਤ ਕੇਸ ਦਰਜ ਨਾਭਾ, 20 ਜੂਨ : ਥਾਣਾ ਸਦਰ ਨਾਭਾ ਪੁਲਸ ਨੇ ਇਕ ਜਣੇ ਵਿਰੁੱਧ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰੋਜੀ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਸ਼ਾਮਲ ਹੈ। ਪੁਲਸ ਮੁਤਾਬਕ ਏ. ਐਸ. ਆਈ. ਗੁਰਬੀਰ ਸਿੰਘ ਜੋ ਪੁਲਿਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ ਬੰਦੀ ਚੋਆ ਪੁਲ ਛੀਂਟਾਵਾਲਾ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਸ਼ਾਹੀ ਹਰਿਆਣਾ ਦੀਆਂ ਬ੍ਰਾਮਦ ਹੋਈਆਂ। ਪੁਲਸ ਨੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.