

ਪਾਤੜਾਂ ਪੁਲਸ ਕੀਤਾ ਇਕ ਵਿਰੁੱਧ ਕੁੱਟਮਾਰ ਕਰਨ ਤੇ ਕੇਸ ਦਰਜ ਪਾਤੜਾਂ, 20 ਜੂਨ 2025 : ਥਾਣਾ ਪਾਤੜਾਂ ਪੁਲਸ ਨੇ ਇਕ ਵਿਅਕਤੀ ਵਿਰੁੱਧ 108 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਕੇਸ਼ ਕੁਮਾਰ ਪੁੱਤਰ ਲਛਮਣ ਦਾਸ, ਪ੍ਰਵੀਨ ਰਾਣੀ ਪਤਨੀ ਰਾਕੇਸ਼ ਕੁਮਾਰ ਵਾਸੀਆਨ ਵਾਰਡ ਨੰ. 01 ਪਟਿਆਲਾ ਰੋਡ ਪਾਤੜਾਂ ਸ਼ਾਮਲ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਰਾਮ ਮੂਰਤੀ ਵਾਸੀ ਵਾਰਡ ਨੰ. 01 ਪਟਿਆਲਾ ਰੋਡ ਪਾਤੜਾਂ ਨੇ ਦੱਸਿਆ ਕਿ ਉਸਦਾ ਲੜਕਾ ਅਰਸ਼ਦੀਪ ਸਿੰਘ ਜੋ ਕਿ 18 ਸਾਲਾਂ ਦਾ ਹੈ ਤੇ ਉਸ ਨਾਲ ਹੀ ਦੁਕਾਨ ਤੇ ਵੈਲਡਿੰਗ ਦਾ ਕੰਮ ਕਰਦਾ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਹ 7 ਜੂਨ 2025 ਨੂੰ ਦੁਕਾਨ ਤੇ ਮੌਜੂਦ ਸੀ ਤਾ ਰਾਕੇਸ਼ ਕੁਮਾਰ ਨੇ ਦੁਕਾਨ ਤੇ ਆ ਕੇ ਅਰਸ਼ਦੀਪ ਸਿੰਘ ਦੀ ਕੁੱਟਮਾਰ ਕੀਤੀ ਸੀ, ਕਿਉਕਿ ਉਸਨੂੰ ਸ਼ੱਕ ਸੀ ਕਿ ਅਰਸ਼ਦੀਪ ਸਿੰਘ ਉਸਦੀ ਪਤਨੀ ਨੂੰ ਫੋਨ ਕਰਦਾ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਰਾਕੇਸ਼ ਕੁਮਾਰ ਵਲੋਂ ਉਸਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਤੋਂ ਬੇਇਜਤੀ ਮਹਿਸੂਸ ਕਰਦਿਆਂ 8 ਜੂਨ 2025 ਨੂੰੰ ਸਮਾ 11.30 ਏ. ਐਮ ਤੇ ਅਰਸ਼ਦੀਪ ਸਿੰਘ ਬਿਨ੍ਹਾਂ ਦੱਸੇ ਘਰੋਂ ਚਲਿਆ ਗਿਆ ਤੇ ਫਿਰ 19 ਜੂਨ 2025 ਨੂੰ ਸਮਾ 10.00 ਪੀ. ਐਮ. ਤੇ ਉਸ ਨੂੰ ਪਤਾ ਲੱਗਿਆ ਕਿ ਬੁਠਿੰਡਾ ਪੁਲਸ ਨੇ ਫੇਸਬੁੱਕ ਤੇ ਇੱਕ ਅਣਪਛਾਤੇ ਵਿਅਕਤੀ ਦੀ ਡੈਡਬਾਡੀ ਦੀ ਸੂਚਨਾ ਪਾਈ ਹੋਈ ਹੈ, ਜਿਸ ਸਬੰਧੀ ਸਰਕਾਰੀ ਹਸਪਤਾਲ ਬਠਿੰਡਾ ਪਹੁੰਚ ਕੇ ਜਦੋਂ ਸ਼ਨਾਖਤ ਕੀਤੀ ਗਈ ਤਾਂ ਲਾਸ਼ ਉਸ ਦੇ ਲੜਕੇ ਅਰਸ਼ਦੀਪ ਸਿੰਘ ਦੀ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.