post

Jasbeer Singh

(Chief Editor)

Punjab

10 ਸਾਲ ਪੁਰਾਣੇ ਅਗਵਾ ਮਾਮਲੇ `ਚ ਸੀ. ਬੀ. ਆਈ. ਅਦਾਲਤ ਨੇ ਪੰਜਾਬ ਦੇ ਆਈ. ਜੀ. ਪੀ. ਗੌਤਮ ਚੀਮਾ ਸਮੇਤ ਪੰਜ ਮੁਲਜ਼ਮਾਂ ਨੂ

post-img

10 ਸਾਲ ਪੁਰਾਣੇ ਅਗਵਾ ਮਾਮਲੇ `ਚ ਸੀ. ਬੀ. ਆਈ. ਅਦਾਲਤ ਨੇ ਪੰਜਾਬ ਦੇ ਆਈ. ਜੀ. ਪੀ. ਗੌਤਮ ਚੀਮਾ ਸਮੇਤ ਪੰਜ ਮੁਲਜ਼ਮਾਂ ਨੂੰ ਦਿੱਤਾ ਦੋਸ਼ੀ ਕਰਾਰ ਮੁਹਾਲੀ : 10 ਸਾਲ ਪੁਰਾਣੇ ਅਗਵਾ ਮਾਮਲੇ `ਚ ਮੁਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਪੰਜਾਬ ਦੇ ਆਈ. ਜੀ. ਪੀ. ਗੌਤਮ ਚੀਮਾ ਸਮੇਤ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ । ਸਾਲ 2014 `ਚ ਚੀਮਾ ਖ਼ਿਲਾਫ਼ ਪੁਲਿਸ ਹਿਰਾਸਤ `ਚੋਂ ਇਕ ਮੁਲਜ਼ਮ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਹੋਇਆ ਸੀ । ਹਾਲਾਂਕਿ ਅਦਾਲਤ `ਚ ਚੀਮਾ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਅਗਵਾ ਕਰਨ ਦੇ ਦੋਸ਼ ਸਾਬਤ ਨਹੀਂ ਹੋ ਸਕੇ । ਉਨ੍ਹਾਂ ਨੂੰ ਸਿਰਫ਼ ਆਈ. ਪੀ. ਸੀ. ਦੀਆਂ ਧਾਰਾਵਾਂ 225 (ਪੁਲਸ ਹਿਰਾਸਤ `ਚੋਂ ਕਿਸੇ ਅਪਰਾਧੀ ਨੂੰ ਬਾਹਰ ਕੱਢਣਾ) ਤੇ 186 (ਸਰਕਾਰੀ ਕੰਮ `ਚ ਰੁਕਾਵਟ ਪਾਉਣਾ) ਤਹਿਤ ਦੋਸ਼ੀ ਠਹਿਰਾਇਆ ਗਿਆ ਹੈ । ਉਨ੍ਹਾਂ ਨੂੰ ਜਲਦੀ ਹੀ ਸਜ਼ਾ ਸੁਣਾਈ ਜਾਵੇਗੀ । ਅਗਸਤ 2014 `ਚ ਮੁਹਾਲੀ ਪੁਲਿਸ ਨੇ ਧੋਖਾਧੜੀ ਦੇ ਕੇਸ `ਚ ਇਕ ਭਗੌੜੇ ਮੁਲਜ਼ਮ ਸੁਮੇਧ ਗੁਲਾਟੀ ਨੂੰ ਗ੍ਰਿਫ਼ਤਾਰ ਕੀਤਾ ਸੀ । ਇਲਜ਼ਾਮ ਅਨੁਸਾਰ ਗੁਲਾਟੀ ਦੇ ਪੁਲਿਸ ਹਿਰਾਸਤ `ਚ ਹੋਣ ਦੇ ਬਾਵਜੂਦ ਚੀਮਾ ਨੇ ਉਸ ਨੂੰ ਆਪਣੀ ਪ੍ਰਾਈਵੇਟ ਕਾਰ `ਚ ਬਿਠਾ ਕੇ ਅਗਵਾ ਕਰ ਲਿਆ । ਇਸ ਮਾਮਲੇ `ਚ ਪੁਲਿਸ ਨੇ ਮੁਹਾਲੀ ਦੇ ਫੇਜ਼-1 ਥਾਣੇ ਦੇ ਏ. ਐਸ. ਆਈ. ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ ਪਰ ਬਾਅਦ `ਚ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ ।

Related Post