ਬੈਂਕ ਧੋਖਾਦੇਹੀ ਮਾਮਲੇ ਵਿਚ ਸੀ. ਬੀ. ਆਈ. ਨੇ ਮਾਰੇ ਛਾਪੇ ਕੋਲਕਾਤਾ, 16 ਜਨਵਰੀ 2026 : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਦੇ ਅਧਿਕਾਰੀਆਂ ਨੇ ਬੈਂਕ ਧੋਖਾਦੇਹੀ ਮਾਮਲੇ `ਚ ਵੀਰਵਾਰ ਨੂੰ ਕੋਲਕਾਤਾ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਕੀਤੀ । ਜਾਂਚ ਏਜੰਸੀ ਦੀਆਂ 5 ਟੀਮਾਂ ਛਾਪੇਮਾਰੀ ਦੀ ਮੁਹਿੰਮ ਚਲਾ ਰਹੀਆਂ ਹਨ : ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਨਿਊ ਅਲੀਪੁਰ ਇਲਾਕੇ ਵਿਚ ਇਕ ਕਾਰੋਬਾਰੀ ਦੀ ਰਿਹਾਇਸ਼ ਅਤੇ ਸ਼ਹਿਰ ਦੇ ਨੇੜੇ ਨਿਊ ਟਾਊਨ ਸਮੇਤ ਹੋਰ ਸਥਾਨਾਂ `ਤੇ ਛਾਪੇਮਾਰੀ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀ ਦੀਆਂ 5 ਟੀਮਾਂ ਛਾਪੇਮਾਰੀ ਦੀ ਮੁਹਿੰਮ ਚਲਾ ਰਹੀਆਂ ਹਨ। ਇਕ ਅਧਿਕਾਰੀ ਨੇ ਕਿਹਾ ਕਿ ਇਸ ਤਾਲਮੇਲ ਵਾਲੀ ਮੁਹਿੰਮ ਦਾ ਮਕਸਦ ਜਾਂਚ ਨਾਲ ਸਬੰਧਤ ਦਸਤਾਵੇਜ਼ੀ ਸਬੂਤ ਅਤੇ ਹੋਰ ਸਮੱਗਰੀ ਇਕੱਠੀ ਕਰਨਾ ਹੈ। ਮੁੱਢਲਾ ਮਕਸਦ ਵਿੱਤੀ ਧੋਖਾਦੇਹੀ ਵਿਚ ਕਥਿਤ ਤੌਰ `ਤੇ ਸ਼ਾਮਲ ਪੈਸੇ ਦੇ ਫਲੋਅ ਅਤੇ ਇਸ ਦੀ ਅੰਤਿਮ ਵਰਤੋਂ ਦਾ ਪਤਾ ਲਾਉਣਾ ਹੈ।
