post

Jasbeer Singh

(Chief Editor)

ਸੀ ਬੀ ਆਈ ਵੱਲੋਂ ਦਿੱਲੀ ਕੋਚਿੰਗ ਸੈਂਟਰ ਮਾਮਲੇ ਦੀ ਜਾਂਚ ਸ਼ੁਰੂ

post-img

ਸੀ ਬੀ ਆਈ ਵੱਲੋਂ ਦਿੱਲੀ ਕੋਚਿੰਗ ਸੈਂਟਰ ਮਾਮਲੇ ਦੀ ਜਾਂਚ ਸ਼ੁਰੂ ਨਵੀਂ ਦਿੱਲੀ, 7 ਅਗਸਤ : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਦਿੱਲੀ ਕੋਚਿੰਗ ਸੈਂਟਰ ’ਚ ਮੌਤਾਂ ਦੇ ਮਾਮਲੇ ਨੂੰ ਆਪਣੇ ਹੱਥ ਵਿਚ ਲੈ ਲਿਆ, ਜਿਸ ਵਿਚ ਓਲਡ ਰਾਜਿੰਦਰ ਨਗਰ ਦੇ ਬੇਸਮੈਂਟ ਵਿਚ ਯੂਪੀਐਸਸੀ ਦੇ ਤਿੰਨ ਉਮੀਦਵਾਰ ਡੁੱਬ ਗਏ ਸਨ। ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮਾਮਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਬਾਰੇ ਸਾਰੇ ਦਸਤਾਵੇਜ਼ ਦਿੱਲੀ ਪੁਲਸ ਨੇ ਸੀ. ਬੀ. ਆਈ. ਨੂੰ ਸੌਂਪ ਦਿੱਤੇ ਹਨ। ਅਧਿਕਾਰੀ ਨੇ ਕਿਹਾ, ‘‘ਸ਼ੁਰੂਆਤੀ ਰਸਮੀ ਕਾਰਵਾਈਆਂ ਤੋਂ ਬਾਅਦ ਸੀਬੀਆਈ ਦੀ ਟੀਮ ਮਾਮਲੇ ਦੀ ਵਿਸਤ੍ਰਿਤ ਜਾਂਚ ਲਈ ਜਲਦੀ ਹੀ ਘਟਨਾ ਸਥਾਨ ਦਾ ਦੌਰਾ ਕਰੇਗੀ।

Related Post