

ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਪਟਿਆਲਾ, 19 ਜਨਵਰੀ () : ਸ਼ਾਹੀ ਸ਼ਹਿਰ ਪਟਿਆਲਾ (ਅਰਬਨ) ਦੇ ਸਰਕਲ ਤ੍ਰਿਪੜੀ 2 ਵਿਖੇ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਪਟਿਆਲਾ (ਅਰਬਨ) ਦੇ ਪ੍ਰਾਜੈਕਟ ਅਫਸਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਇਕ ਹੋਰ ਕੜੀ ਨੂੰ ਜੋੜਦਿਆਂ ਸਰਕਲ ਤ੍ਰਿਪੜੀ 2 ਵਿਚ ਧੀਆਂ ਦੀ ਲੋਹੜੀ ਮਨਾਈ ਗਈ। ਉਕਤ ਪ੍ਰੋਗਰਾਮ ਦੀ ਅਗਵਾਈ ਸੁਪਰਵਾਈਜਰ ਮੈਡਮ ਰਾਜ ਰਾਣੀ ਨੇ ਕੀਤੀ । ਉਨ੍ਹਾਂ ਦੱਸਿਆ ਕਿ ਕਿਸੇ ਵੀ ਸਮਾਜ ਦੀ ਕਲਪਨਾਂ ਬਿਨਾਂ ਧੀਆਂ ਤੋਂ ਨਹੀਂ ਕੀਤੀ ਜਾ ਸਕਦੀ। ਧੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘਟ ਨਹੀਂ ਹਨ, ਇਸ ਲਈ ਸਾਨੂੰ ਧੀਆਂ ਦੇ ਸੁਪਨਿਆਂ ਦੀ ਉਡਾਰੀ ਵਿਚ ਉਨ੍ਹਾਂ ਦਾ ਸਾਥ ਤੇਹੌਂਸਲਾ ਦੇਣਾ ਚਾਹੀਦਾ ਹੈ । ਮੈਡਮ ਰਾਜ ਰਾਣੀ ਨੇ ਕਿਹਾ ਕਿ ਧੀ ਦੇ ਜਨਮ ਤੇ ਸਭਨਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਤਾਂ ਜੋ ਸਾਡੇ ਸਮਾਜ ਵਿਚ ਇਕ ਵਧੀਆ ਸੰਦੇਸ਼ ਭੇਜਿਆ ਜਾ ਸਕੇ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਪਟਿਆਲਾ (ਅਰਬਨ) ਦੀ ਸੁਪਰਵਾਈਜਰ ਰਾਜ ਰਾਣੀ ਨੇ ਪਾਣੀ ਦੇ ਘਟਦੇ ਪੱਧਰ ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਦੱਸਿਆ ਕਿ ਬਾਲ ਵਿਕਾਸ ਪ੍ਰਾਜੈਕਟ ਅਫਸਰ ਪ੍ਰਦੀਪ ਸਿੰਘ ਗਿੱਲ ਵਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਨਾਲ ਸਮਾਜ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਲੋਹੜੀ ਦਾ ਰੰਗਾਰੰਗ ਪ੍ਰੋਗਰਾਮ ਵੀ ਮਨਾਇਆ ਗਿਆ, ਜਿਸ ਵਿਚ ਗਿੱਧਾ ਤੇ ਲੋਹੜੀ ਦੇ ਗੀਤ ਗਾਏ ਗਏ । ਇਸ ਮੌਕੇ ਆਂਗਨਵਾੜੀ ਵਰਕਰ ਮਾਇਆ ਕੌਰ, ਮੰਜੂ ਬਾਲਾ, ਮੀਰਾ, ਮਨਜੀਤ, ਕਮਲੇਸ਼ ਰਾਣੀ, ਜਨਕ ਦੁਲਾਰੀ, ਜਸਵੀਰ, ਪਰਮਜੀਤ ਆਦਿ ਹੋਰ ਵਰਕਰਜ਼ ਤੇ ਹੈਲਪਰਜ ਨੂੰ ਲੋਹੜੀ ਪ੍ਰੋਗਰਾਮ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ।
Related Post
Popular News
Hot Categories
Subscribe To Our Newsletter
No spam, notifications only about new products, updates.