
‘ਆਪ’ ਦੀ ਜਿੱਤ ’ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ’ਚ ਮਨਾਈ ਖੁਸ਼ੀ
- by Jasbeer Singh
- June 23, 2025

‘ਆਪ’ ਦੀ ਜਿੱਤ ’ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ’ਚ ਮਨਾਈ ਖੁਸ਼ੀ ਅਨਾਰਦਾਣਾ ਚੌਂਕ ਵਿਚ ਵੰਡੀ ਮਿਠਾਈ ਪਟਿਆਲਾ : ਗੁਜਰਾਤ ਅਤੇ ਲੁਧਿਆਣਾ ਵਿਚ ਜੀਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ਵਿਚ ਪਟਿਆਲਾ ਸ਼ਹਿਰੀ ਹਲਕਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਵਿਚ ਜਸ਼ਨ ਮਨਾਇਆ ਗਿਆ। ਸਥਾਨਕ ਅਨਾਰਦਾਣਾ ਵਿਚ ਚੌਂਕ ਵਿਚ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਮਠਿਆਈ ਵੰਡੀ ਅਤੇ ਭੰਗੜੇ ਪਾਏ। ਵਿਧਾਇਕ ਕੋਹਲੀ ਨੇ ਕਿਹਾ ਕਿ ਲੁਧਿਆਣਾ ਜਿਮਨੀ ਚੋਣ ਵਿਚ ‘ਆਪ’ ਉਮੀਦਵਾਰ ਦੀ ਵੱਡੀ ਜਿੱਤੇ ਨੇ ਜਿਥੇ ਵਿਰੋਧੀਆਂ ਨੂੰ ਚੁੱਪ ਕਰਵਾ ਦਿੱਤਾ ਹੈ, ਉਥੇ ਹੀ 2027 ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਮੁੜ ਜਿੱਤ ’ਤੇ ਵੀ ਮੋਹਰ ਲਗਾ ਦਿੱਤੀ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਪਾਰਟੀ ਉਮੀਦਵਾਰ ਦੀ ਨਹੀਂ ਸਗੋਂ ਲੋਕਾਂ ਦੀ ਆਪਣੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਚ ਆਈ ਹੈ, ਉਦੋਂ ਤੋਂ ਜਿਥੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਾ ਤਸਕਰਾਂ ਖਿਲਾਫ਼ ਵੀ ਵੱਡੇ ਪੱਧਰ ’ਤੇ ਮੁਹਿੰਮ ਚਲਾ ਕੇ ਨਸ਼ੇ ਦਾ ਜੜ੍ਹੋਂ ਖਾਤਮਾ ਕਰ ਰਹੀ ਹੈ।ਨਸ਼ੇ ਦੀ ਕਾਲੀ ਕਮਾਈ ਨਾਲ ਬਣਾਏ ਤਸਕਰਾਂ ਦੇ ਘਰਾਂ ਨੂੰ ਢਹਿ ਢੇਰੀ ਕਰਕੇ ਤਸਰਕਾਂ ਨੂੰ ਸਲਾਖਾਂ ਵਿਚ ਭੇਜਿਆ ਜਾ ਰਿਹਾ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਂਜਰੀਵਾਲ ਦੀਆਂ ਨੀਤੀਆਂ ਤੋਂ ਲੋਕ ਸੰਤੁਸ਼ਟ ਹਨ, ਜਿਮਨੀ ਚੋਣਾਂ ਵਿਚ ‘ਆਪ’ ਦੀ ਜਿੱਤ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਉੱਚਾ ਚੁੱਕ ਕੇ ਪੂਰੇ ਦੇਸ਼ ਵਿਚ ਮਿਸਾਲ ਕਾਇਮ ਕੀਤੀ। ਇਸਦੇ ਨਾਲ ਹੀ ਸਿਹਤ ਤੇ ਰੁੁਜਗਾਰ ਦੇ ਖੇਤਰ ਵਿਚ ਵੀ ਕ੍ਰਾਂਤੀ ਲਿਆਂਦੀ ਗਈ ਹੈ।ਮੁੱਖ ਮੰਤਰੀ ਭਗਵੰਤ ਸਿਘ ਮਾਨ ਵਲੋਂ 54 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਰ ਵਰਗ ਨੂੰ 600 ਯੁਨਿਟ ਮੁਫਤ ਬਿਜਲੀ ਮੁਹੱਈਆ ਕਰਵਾ ਕੇ ਲੋਕਾਂ ’ਤੇ ਆਰਥਿਕ ਬੋਝ ਘਟਾਇਆ ਹੈ। ਇਨਾਂ ਸਭ ਲੋਕ ਭਲਾਈ ਸਕੀਮਾਂ ਤੋਂ ਖੁਸ਼ ਹੋ ਕੇ ਜਨਤਾ ਨੇ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਵੱਡੀ ਜਿੱਤ ਪਾਈ ਹੈ।