

ਯੂਰਪ ਵਿਖੇ ਹੋਈ ਰੈਡੀਮੇਡ ਗਾਰਮੈਂਟਸ ਵਪਾਰੀਆਂ ਦੀ ਕਾਨਫਰੰਸ ਪੰਜਾਬ ਦੇ ਪ੍ਰਤੀਨਿਧੀ ਦੇ ਤੌਰ ਤੇ ਚੇਅਰਮੈਨ ਨਰੇਸ਼ ਸਿੰਗਲਾ ਨੇ ਲਿਆ ਭਾਗ ਪਟਿਆਲਾ ,23 ਜੂਨ : ਰੈਡੀਮੇਡ ਵਪਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਵਪਾਰ ਵਿੱਚ ਵਾਧੇ ਨੂੰ ਲੈ ਕੇ ਇੰਟਰਨੈਸ਼ਨਲ ਪੱਧਰ ਤੇ ਭਾਰਤ ਦੇ ਰੈਡੀਮੇਡ ਗਾਰਮੈਂਟਸ ਵਪਾਰੀਆਂ ਦੀ ਇੱਕ ਕਾਨਫਰੰਸ ਅਤੇ ਐਗਜੀਬੀਸ਼ਨ ਦਾ ਆਯੋਜਨ ਯੂਰਪ ਦੇ ਸ਼ਹਿਰ ਮਾਲਟਾ ਵਿਖੇ ਕੀਤਾ ਗਿਆ। ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਪ੍ਰਤੀਨਿਧੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ। ਇਸ ਵਿੱਚ ਪੰਜਾਬ ਦੇ ਪ੍ਰਤੀਨਿਧੀ ਦੇ ਤੌਰ ਤੇ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗਲਾ ਨੇ ਆਪਣੀ ਟੀਮ ਨਾਲ ਭਾਗ ਲਿਆ। ਇਸ ਕਾਨਫਰੰਸ ਵਿੱਚ ਨਰੇਸ਼ ਸਿੰਗਲਾ ਨੇ ਬੋਲਦਿਆ ਕਿਹਾ ਕਿ ਗਾਰਮੈਂਟ ਵਪਾਰ ਵਿੱਚ ਸੀਜ਼ਨ ਆਉਣ ਤੋਂ ਪਹਿਲਾਂ ਹੀ ਸੇਲਾਂ ਲੱਗ ਜਾਂਦੀਆਂ ਹਨ ਅਤੇ ਆਨਲਾਈਨ ਖਰੀਦਾਰੀ ਹੋਣ ਕਰਕੇ ਹਰ ਵਾਰ ਮੁਨਾਫਾ ਘੱਟ ਹੁੰਦਾ ਜਾ ਰਿਹਾ ਹੈ। ਭਾਰਤ ਦੀ ਟੈਕਸ ਪ੍ਰਣਾਲੀ ਵੀ ਵਪਾਰ ਨੂੰ ਪ੍ਰਭਾਵਿਤ ਕਰਦੀ ਹੈ। ਕੰਪਨੀਆਂ ਵੱਲੋਂ ਹਰ ਸੀਜਨ ਵਿੱਚ ਓਵਰ ਸਟੋਕ ਭੇਜਣ ਨਾਲ ਅਤੇ ਸੇਲ ਘੱਟ ਹੋਣ ਕਰਕੇ ਵੀ ਵਪਾਰੀਆਂ ਨੂੰ ਵਪਾਰ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਸ਼ੇ ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਹੀ ਵਪਾਰ ਕਰਨ ਲਈ ਕਾਨਫਰੰਸ ਵਿੱਚ ਆਏ ਹੋਏ ਸਾਰੇ ਵਪਾਰੀਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਪਾਰੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਸੇਲ ਟਿਪਸ ਵੀ ਦਿੱਤੇ ਗਏ।ਜਿਸ ਨਾਲ ਵਪਾਰੀ ਸਾਫ ਸੁਥਰਾ ਵਪਾਰ ਕਰਨ ਅਤੇ ਉਹਨਾਂ ਨੂੰ ਵਪਾਰ ਵਿੱਚ ਘਾਟਾ ਵੀ ਉਠਾਣਾ ਨਾ ਪਵੇ।