go to login
post

Jasbeer Singh

(Chief Editor)

National

ਸੈਂਸਰ ਬੋਰਡ ਕਿਸੇ ਫਿਲਮ ਨੂੰ ਸਿਰਫ਼ ਇਸ ਲਈ ਪ੍ਰਮਾਣਿਤ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਕਾਨੂੰਨ ਵਿਵਸਥਾ ਦੀ ਗੜਬ

post-img

ਸੈਂਸਰ ਬੋਰਡ ਕਿਸੇ ਫਿਲਮ ਨੂੰ ਸਿਰਫ਼ ਇਸ ਲਈ ਪ੍ਰਮਾਣਿਤ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਕਾਨੂੰਨ ਵਿਵਸਥਾ ਦੀ ਗੜਬੜ ਦਾ ਖਦਸ਼ਾ ਹੈ : ਬੰਬੇ ਹਾਈ ਕੋਰਟ ਮੁੰਬਈ, 19 ਸਤੰਬਰ : ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਰਚਨਾਤਮਕ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਸੈਂਸਰ ਬੋਰਡ ਕਿਸੇ ਫਿਲਮ ਨੂੰ ਸਿਰਫ਼ ਇਸ ਲਈ ਪ੍ਰਮਾਣਿਤ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਕਾਨੂੰਨ ਵਿਵਸਥਾ ਦੀ ਗੜਬੜ ਦਾ ਖਦਸ਼ਾ ਹੈ। ਜਸਟਿਸ ਬੀਪੀ ਕੋਲਾਬਾਵਾਲਾ ਅਤੇ ਫਿਰਦੋਸ਼ ਪੂਨੀਵਾਲਾ ਦੀ ਡਿਵੀਜ਼ਨ ਬੈਂਚ ਨੇ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਨੂੰ ਸਰਟੀਫਿਕੇਟ ਜਾਰੀ ਕਰਨ ’ਤੇ ਫ਼ੈਸਲਾ ਨਾ ਲੈਣ ’ਤੇ ਸੈਂਟਰਲ ਬੋਰਡ ਆਫ਼ ਫਿਲਿਮ ਸਰਟੀਫਿ਼ਕੇਸ਼ਨ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਇਸ ’ਤੇ 25 ਸਤੰਬਰ ਤੱਕ ਫ਼ੈਸਲਾ ਲੈਣਾ ਦਾ ਆਦੇਸ਼ ਦਿੱਤਾ। ਕੋਰਟ ਨੇ ਪੁੱਛਿਆ ਕਿ ਸੀਬੀਐਫਸੀ ਸੋਚਦੀ ਹੈ ਕੀ ਇਸ ਦੇਸ਼ ਦੇ ਲੋਕ ਇੰਨੇ ਭੋਲੇ ਹਨ ਕਿ ਫਿ਼ਲਮ ਵਿੱਚ ਦਿਖਾਈ ਗਈ ਹਰ ਚੀਜ਼ ’ਤੇ ਵਿਸ਼ਵਾਸ ਕਰਨਗੇ। ਬੈਂਚ ਨੇ ਕਿਹਾ ਕਿ ਤੁਹਾਨੂੰ (ਸੀਬੀਐਫਸੀ) ਨੂੰ ਇੱਕ ਜਾਂ ਦੂਜੇ ਤਰੀਕੇ ਨਾਲ ਫ਼ੈਸਲਾ ਲੈਣਾ ਪਵੇਗਾ। ਤੁਹਾਡੇ ਵਿੱਚ ਇਹ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕਦੀ, ਘੱਟੋ-ਘੱਟ ਤਦ ਅਸੀਂ ਤੁਹਾਡੀ ਹਿੰਮਤ ਅਤੇ ਦਲੇਰੀ ਦੀ ਕਦਰ ਕਰਾਂਗੇ ।

Related Post