
ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਫੜਿਆ ਚੰਡੀਗੜ੍ਹ ਵਿੱਚ ਏ. ਐਸ. ਆਈ. ਨੂੰ 4500 ਰੁਪਏ ਲੈਂਦਿਆਂ
- by Jasbeer Singh
- March 12, 2025

ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਫੜਿਆ ਚੰਡੀਗੜ੍ਹ ਵਿੱਚ ਏ. ਐਸ. ਆਈ. ਨੂੰ 4500 ਰੁਪਏ ਲੈਂਦਿਆਂ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ( ਸੀ. ਬੀ. ਆਈ.੍ਵ) ਨੇ ਚੰਡੀਗੜ੍ਹ ਪੁਲਸ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਆਈ. ਐਸ. ਬੀ. ਟੀ.-43 ਵਿਖੇ ਤਾਇਨਾਤ ਏ. ਐਸ. ਆਈ. ਸ਼ੇਰ ਸਿੰਘ ਨੂੰ 4500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ । ਦੱਸਣਯੋਗ ਹੈ ਕਿ ਇਹ ਇੱਕ ਮਹੀਨੇ ਵਿੱਚ ਚੰਡੀਗੜ੍ਹ ਪੁਲਸ `ਤੇ ਸੀ. ਬੀ. ਆਈ. ਦਾ ਦੂਜਾ ਜਾਲ ਸੀ । ਆਈ. ਐਸ. ਬੀ. ਟੀ.-43 ਵਿੱਚ ਤਾਇਨਾਤ ਏ. ਐਸ. ਆਈ. ਸ਼ੇਰ ਸਿੰਘ ਨੇ ਸ਼ਿਕਾਇਤਕਰਤਾ ਤੋਂ 1.5 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਰਿਸ਼ਵਤ ਮੰਗੀ ਸੀ । ਸ਼ਿਕਾਇਤਕਰਤਾ ਨੇ ਸੀ. ਬੀ. ਆਈ. ਸੈਕਟਰ-30 ਵਿੱਚ ਸਿ਼ਕਾਇਤ ਦਰਜ ਕਰਵਾਈ । ਸੀ. ਬੀ. ਆਈ. ਨੇ ਸ਼ੇਰ ਸਿੰਘ ਵੱਲੋਂ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਅਤੇ ਇੱਕ ਵਿਚੋਲੇ ਰਾਹੀਂ ਸੋਮਵਾਰ ਸ਼ਾਮ 4:30 ਵਜੇ ਦੇ ਕਰੀਬ ਪੁਲਸ ਚੌਕੀ `ਤੇ ਹੀ ਜਾਲ ਵਿਛਾਇਆ ਤੇ ਜਦੋਂ ਸ਼ੇਰ ਸਿੰਘ ਦੇ ਰੰਗੇ ਹੱਂਥੀ ਫੜਿਆ ਗਿਆ ਤਾਂ ਉਸਦੇ ਰੰਗ ਨਾਲ ਰੰਗੇ ਹੋਏ ਸਨ। ਸੂਤਰਾਂ ਅਨੁਸਾਰ ਸੀ. ਬੀ. ਆਈ. ਕਈ ਦਿਨਾਂ ਤੋਂ ਕੁਝ ਪੁਲਿਸ ਅਧਿਕਾਰੀਆਂ `ਤੇ ਨਜ਼ਰ ਰੱਖ ਰਹੀ ਸੀ । ਏਜੰਸੀ ਕੋਲ ਪੁਖਤਾ ਸਬੂਤ ਸਨ, ਜਿਸ ਵਿੱਚ ਰਿਸ਼ਵਤ ਮੰਗ ਦੀ ਰਿਕਾਰਡਿੰਗ ਵੀ ਸ਼ਾਮਲ ਸੀ। ਇਹ ਮਾਮਲਾ ਇੱਕ ਅਪਰਾਧਿਕ ਮਾਮਲੇ ਨਾਲ ਸਬੰਧਤ ਹੈ ਅਤੇ ਸੀ. ਬੀ. ਆਈ. ਅਜੇ ਵੀ ਇਸਦੀ ਜਾਂਚ ਕਰ ਰਹੀ ਹੈ। ਡੀ. ਜੀ. ਪੀ. ਸੁਰੇਂਦਰ ਸਿੰਘ ਯਾਦਵ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਖ਼ਤ ਚੇਤਾਵਨੀ ਜਾਰੀ ਕਰ ਚੁੱਕੇ ਹਨ। ਅਹੁਦਾ ਸੰਭਾਲਣ ਤੋਂ ਬਾਅਦ, ਉਹ ਕਾਂਸਟੇਬਲਾਂ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਸਾਰਿਆਂ ਨਾਲ ਮਿਲੇ ਅਤੇ ਸਪੱਸ਼ਟ ਕੀਤਾ ਕਿ ਪੁਲਸ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ, ਅਪਰਾਧੀਆਂ ਨਾਲ ਮਿਲੀਭੁਗਤ ਕਰਨਾ ਨਹੀਂ। ਉਨ੍ਹਾਂ ਕਿਹਾ ਸੀ ਕਿ ਰਿਸ਼ਵਤ ਲੈਂਦੇ ਫੜੇ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਪਹਿਲਾਂ, ਕ੍ਰਾਈਮ ਬ੍ਰਾਂਚ ਦੇ ਕਾਂਸਟੇਬਲ ਯੁੱਧਬੀਰ, ਡੀ. ਐਸ. ਪੀ. ਐਸ. ਪੀ. ਐਸ. ਸੰਧੀ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਓਮ ਪ੍ਰਕਾਸ਼, ਜਸਪਾਲ ਅਤੇ ਮਹਿਲਾ ਕਾਂਸਟੇਬਲ ਜਸਵਿੰਦਰ ਵਿਰੁੱਧ ਡੀ. ਜੀ. ਪੀ. ਨੂੰ ਬਦਨਾਮ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ ।ਸੀ. ਬੀ. ਆਈ. ਨੇ ਦੋਸ਼ੀ ਏ. ਐਸ. ਆਈ. ਸ਼ੇਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.