post

Jasbeer Singh

(Chief Editor)

Patiala News

ਚੰਦਰੇਸ਼ਵਰ ਸਿੰਘ ਮੋਹੀ ਨੇ ਕਾਂਗਰਸ ਦੇ ਜਿਲਾ ਪ੍ਰਧਾਨ ਮਹੰਤ ਖਨੌੜਾ ਨਾਲ ਕੀਤੀ ਮੁਲਾਕਾਤ

post-img

ਚੰਦਰੇਸ਼ਵਰ ਸਿੰਘ ਮੋਹੀ ਨੇ ਕਾਂਗਰਸ ਦੇ ਜਿਲਾ ਪ੍ਰਧਾਨ ਮਹੰਤ ਖਨੌੜਾ ਨਾਲ ਕੀਤੀ ਮੁਲਾਕਾਤ ਨਾਭਾ 20 ਮਈ : ਸਮਾਜ ਸੇਵਕ ਅਤੇ ਸਾਬਕਾ ਐਸ. ਸੀ. ਕਮਿਸ਼ਨ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਨੇ ਨਾਭਾ ਹਲਕੇ ਦੇ ਪਿੰਡਾਂ ਦੇ ਆਪਣੇ ਦੌਰੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਮੌਜੂਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਅਤੇ ਪਿੰਡ ਵਾਸੀਆਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ । ਇਸ ਮੌਕੇ ਚੰਦਰੇਸ਼ਵਰ ਸਿੰਘ ਮੋਹੀ ਨੇ ਕਿਹਾ ਕਿ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ​​ਕਰਨ ਲਈ ਸੁਝਾਅ ਦਿੱਤੇ ਗਏ । ਇਸ ਮੌਕੇ 'ਤੇ ਬੋਲਦਿਆਂ ਖਨੌੜਾ ਨੇ ਕਿਹਾ ਕਿ ਨੌਜਵਾਨ ਪਾਰਟੀ ਦਾ ਭਵਿੱਖ ਹਨ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੀ ਸਿੱਧੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ । ਇਸ ਮੌਕੇ ਚੰਦਰੇਸ਼ਵਰ ਸਿੰਘ ਮੋਹੀ ਨੇ ਮਹੰਤ ਹਰਵਿੰਦਰ ਸਿੰਘ ਖਨੌੜਾ ਅਤੇ ਪਿੰਡ ਵਾਸੀਆਂ ਦਾ ਉਨ੍ਹਾਂ ਨੂੰ ਦਿੱਤੇ ਗਏ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਪੰਧੇਰ, ਗੁਰਮੀਤ ਸਿੰਘ ਟਿਵਾਣਾ, ਰਾਜਵੀਰ ਸਿੰਘ, ਲਾਭ ਸਿੰਘ ਨਿਰਵਾਲ, ਸੁਖਵੀਰ ਸਿੰਘ ਪੰਧੇਰ, ਮਨਦੀਪ ਸਿੰਘ ਭੰਗੂ, ਜੱਗੀ ਖਨੋਦਾ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ ਬਿੱਲੂ ਆਦਿ ਹਾਜ਼ਰ ਸਨ ।

Related Post