post

Jasbeer Singh

(Chief Editor)

National

ਕੋਲਕਾਤਾ ਜ਼ਬਰ ਜਨਾਹ ਤੇ ਕਤਲ ਕੇਸ ਦੀ ਜਾਂਚ ’ਚ ਚੰਡੀਗੜ੍ਹ ਆਧਾਰਿਤ ਸੀ ਬੀ ਆਈ ਲੇਡੀ ਅਫਸਰ ਦੀ ਪ੍ਰਮੁੱਖ ਭੂਮਿਕਾ

post-img

ਕੋਲਕਾਤਾ ਜ਼ਬਰ ਜਨਾਹ ਤੇ ਕਤਲ ਕੇਸ ਦੀ ਜਾਂਚ ’ਚ ਚੰਡੀਗੜ੍ਹ ਆਧਾਰਿਤ ਸੀ ਬੀ ਆਈ ਲੇਡੀ ਅਫਸਰ ਦੀ ਪ੍ਰਮੁੱਖ ਭੂਮਿਕਾ ਚੰਡੀਗੜ੍ਹ : ਕੋਲਕਾਤਾ ਜ਼ਬਰ ਜਨਾਹ ਤੇ ਕਤਲ ਕੇਸ ਦੀ ਜਾਂਚ ਵਿਚ ਚੰਡੀਗੜ੍ਹ ਆਧਾਰਿਤ ਸੀ ਬੀ ਆਈ ਲੇਡੀ ਅਫਸਰ ਸੀਮਾ ਪਾਹੂਜਾ (57) ਦੀ ਪ੍ਰਮੁੱਖ ਭੂਮਿਕਾ ਸਾਹਮਣੇ ਆਈ ਹੈ। ਇਹ ਲੇਡੀ ਅਫਸਰ ਇਸ ਤੋਂ ਪਹਿਲਾਂ ਕਈ ਹਾਈ ਪ੍ਰੋਫਾਈਲ ਕੇਸਾਂ ਦੀ ਜਾਂਚ ਵਿਚ ਵੀ ਅਹਿਮ ਭੂਮਿਕਾ ਅਦਾ ਕਰ ਚੁੱਕੀ ਹੈ। ਸਹਾਇਕ ਪੁਲਿਸ ਸੁਪਰਡੈਂਟ (ਏ ਐਸ ਪੀ) ਰੈਂਕ ਦੀ ਇਹ ਅਫਸਰ ਇਸ ਤੋਂ ਪਹਿਲਾਂ 2017 ਦੇ ਕੋਟਖਾਨੀ ਜ਼ਬਰ ਜਨਾਹ ਤੇ ਕਤਲ ਕੇਸ ਜਿਸਨੂੰ ਗੁੜੀਆ ਕੇਸ ਵਜੋਂ ਵੀ ਜਾਣਿਆ ਜਾਂਦਾ ਹੈ,2017 ਦੇ ਉਨਾਓ ਅਤੇ 2020 ਦੇ ਹਾਥਰਸ ਜ਼ਬਰ ਜਨਾਹ ਕੇਸ ਦੀ ਜਾਂਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ। ਬੀ ਕਾਮ ਡਿਗਰੀ ਧਾਰਕ ਪਾਹੂਜਾ ਨੇ 1988 ਵਿਚ ਸੀ ਬੀ ਆਈ ਵਿਚ ਸੇਵਾਵਾਂ ਸ਼ੁਰੂ ਕੀਤੀਆਂ ਸਨ।1993 ਵਿਚ ਉਹ ਸਬ ਇੰਸਪੈਕਟਰ ਬਣੇ ਅਤੇ 2013 ਵਿਚ ਡੀ ਐਸ ਪੀ ਬਣੇ ਅਤੇ 2022 ਵਿਚ ਏ ਐਸ ਪੀ ਬਣੇ। 2021 ਵਿਚ ਉਹਨਾਂ ਨੂੰ ਚੰਗੀਆਂ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ।

Related Post