July 6, 2024 01:49:44
post

Jasbeer Singh

(Chief Editor)

Punjab, Haryana & Himachal

Chandigarh News: ਸਰਕਾਰ ਦੀ ਇਜਾਜ਼ਤ ਤੋਂ ਬਗੈਰ ਹੀ ਅਫੀਮ ਦੀ ਖੇਤੀ ਚ ਜੁਟੇ ਪੰਜਾਬੀ

post-img

Chandigarh News: ਬੇਸ਼ੱਕ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਪਰ ਪੰਜਾਬ ਵਿੱਚ ਅਫੀਮ ਦੀ ਖੇਤੀ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਾਰ ਪੁਲਿਸ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇ ਮਾਰ ਕੇ ਅਫੀਮ ਦੇ ਕਈ ਮਾਮਲੇ ਫੜੇ ਹਨ। ਅਹਿਮ ਗੱਲ ਹੈ ਕਿ ਇਹ ਸਾਰੇ ਲੋਕ ਬੜੀ ਚਲਾਕੀ ਨਾਲ ਲੁਕ-ਛਿਪ ਕੇ ਅਫੀਮ ਦੀ ਖੇਤੀ ਕਰ ਰਹੇ ਸੀ। ਤਾਜ਼ਾ ਮਾਮਲਾ ਡੇਰਾਬੱਸੀ ਦੇ ਸ਼ਹਿਰੀ ਖੇਤਰ ਵਿੱਚ ਸਾਹਮਣੇ ਆਇਆ ਹੈ। ਇਸ ਲਈ ਪੁਲਿਸ ਹੋਰ ਚੌਕਸ ਹੋ ਗਈ ਹੈ। ਦਰਅਸਲ ਪੁਲਿਸ ਨੇ ਡੇਰਾਬੱਸੀ ਵਿੱਚ ਅਫੀਮ ਦੀ ਖੇਤੀ ਕਰਦੇ ਇੱਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 447 ਤੋਂ ਪੋਸਤ ਦੇ ਹਰੇ ਬੂਟੇ ਬਰਾਮਦ ਕੀਤੇ ਹਨ। ਪੁਲਿਸ ਨੇ ਮੌਕੇ ਤੋਂ ਖੇਤ ਮਾਲਕ ਹਰਵਿੰਦਰ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ। ਏਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੰਡਸ ਵੈਲੀ ਦੇ ਪਿਛਲੇ ਪਾਸੇ ਇੱਕ ਵਿਅਕਤੀ ਨੇ ਆਪਣੇ ਖੇਤਾਂ ਵਿੱਚ ਗੈਰਕਾਨੂੰਨੀ ਤੌਰ ’ਤੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਸੂਹ ਦੇ ਆਧਾਰ ’ਤੇ ਪੁਲਿਸ ਨੇ ਮੌਕੇ ’ਤੇ ਛਾਪਾ ਮਾਰ ਕੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਬਰਾਮਦ ਕੀਤਾ। ਮੌਕੇ ’ਤੇ 447 ਪੋਸਤ ਦੇ ਬੂਟੇ ਜਿਨ੍ਹਾਂ ’ਤੇ 870 ਡੋਡੇ ਲੱਗੇ ਹੋਏ ਸੀ, ਜਿਨ੍ਹਾਂ ਦਾ ਵਜ਼ਨ 14 ਕਿੱਲੋ 190 ਗ੍ਰਾਮ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਆਪਣੇ ਖਾਣ ਲਈ ਪਹਿਲੀ ਵਾਰ ਇਹ ਬੂਟੇ ਲਾਏ ਸੀ। ਇਹ ਫਸਲ ਪੱਕ ਕੇ ਦੋ ਹਫ਼ਤੇ ਵਿੱਚ ਤਿਆਰ ਹੋਣ ਵਾਲੀ ਸੀ। ਖੇਤ ਮਾਲਕ ਨੇ ਕੁਝ ਡੋਡਿਆਂ ਨੂੰ ਕੱਟ ਵੀ ਲਾਏ ਹੋਏ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹਰੇ ਬੂਟੇ ਪੁੱਟ ਕੇ ਕਬਜ਼ੇ ਵਿੱਚ ਲੈ ਲਏ ਹਨ। ਮੁਲਜ਼ਮ ਹਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਤਲ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਮਾਮਲਾ ਦਰਜ ਹੈ। ਮੁਲਜ਼ਮ ਦੇ ਖੇਤਾਂ ਵਿੱਚ ਇੱਕ ਔਰਤ ਜ਼ੀਰੀ ਦੀ ਕਟਾਈ ਮਗਰੋਂ ਡੰਡੇ ਚੁੱਕ ਰਹੀ ਸੀ, ਜਿਸ ਦੌਰਾਨ ਉਹ ਕਟਰ ਥੱਲੇ ਆ ਗਈ ਤੇ ਉਸ ਦੀ ਮੌਤ ਹੋ ਗਈ। ਮੁਲਜ਼ਮ ਨੇ ਲਾਸ਼ ਨੂੰ ਟਰਾਲੀ ਵਿੱਚ ਪਾ ਕੇ ਖ਼ੁਰਦ-ਬੁਰਦ ਕੀਤੀ ਸੀ।

Related Post