post

Jasbeer Singh

(Chief Editor)

Punjab

ਅਟਾਰੀ ਬਾਰਡਰ ਤੇ ਰਿਟਰੀਟ ਸਮਾਗਮ ਦੇ ਸਮੇਂ ਵਿਚ ਕੀਤੀ ਤਬਦੀਲੀ

post-img

ਅਟਾਰੀ ਬਾਰਡਰ ਤੇ ਰਿਟਰੀਟ ਸਮਾਗਮ ਦੇ ਸਮੇਂ ਵਿਚ ਕੀਤੀ ਤਬਦੀਲੀ ਅੰਮ੍ਰਿਤਸਰ, 1 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਬਣੇ ਭਾਰਤ-ਪਾਕਿਸਤਾਨ ਅਟਾਰੀ ਬਾਰਡਰ ਤੇ ਹੋਣ ਵਾਲੇ ਰਿਟਰੀਟ ਸਮਾਗਮ ਦਾ ਸਮਾਂ ਬਦਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਸਮਾਂ ਸੀ ਤੇ ਕੀ ਸਮਾਂ ਬਦਲਿਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ ਜੋ ਭਾਰਤ-ਪਾਕਿਸਤਾਨ ਅਟਾਰੀ ਬਾਰਡਰ ਤੇ ਹੋਣ ਵਾਲੇ ਰਿਟਰੀਟ ਸਮਾਗਮ ਦੇ ਸਮੇਂ ਵਿਚ ਤਬਦੀਲੀ ਕੀਤੇ ਜਾਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਜਾਣਕਾਰੀ ਮੁਤਾਬਕ ਪਹਿਲਾਂ ਇਹ ਸਮਾਂ ਸ਼ਾਮ ਪੰਜ ਵਜੇ ਤੋਂ ਲੈ ਕੇ ਸ਼ਾਮ ਦੇ ਸਾਢੇ ਪੰਜ ਵਜੇ ਤੱਕ ਦਾ ਸੀ ਪਰ ਹੁਣ ਇਸਨੂੰ ਬਦਲ ਕੇ ਸ਼ਾਮ ਦੇ ਪੰਜ ਵਜੇ ਤੋਂ ਸ਼ਾਮ ਦੇ ਸਾਢੇ ਪੰਜ ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਅਟਾਰੀ-ਵਾਹਗਾ ਸਰਹੱਦ ‘ਤੇ ਰੋਜ਼ਾਨਾ ਹੋਣ ਵਾਲੇ ਇਸ ਦੇਸ਼ ਭਗਤੀ ਸਮਾਰੋਹ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ। ਕਿਊਂ ਲਿਆ ਗਿਆ ਹੈ ਇਹ ਫ਼ੈਸਲਾ ਉਕਤ ਰਿਟਰੀਟ ਸਮਾਗਮ ਨੂੰ ਦੇਖਣ ਲਈ ਜੋ ਸਮਾਂ ਤਬਦੀਲੀ ਕੀਤੀ ਗਈ ਹੈ ਉਹ ਪ੍ਰਸ਼ਾਸਨ ਵਲੋਂ ਇਸ ਲਈ ਕੀਤੀ ਗਈ ਹੈ ਉਹ ਮੌਸਮ ਅਤੇ ਦਿਨ ਦੇ ਵੱਖ-ਵੱਖ ਘੰਟਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਵਿੱਚ ਇਹ ਤਬਦੀਲੀ ਦਰਸ਼ਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਅਤੇ ਸੁਚਾਰੂ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਸੀ ।ਦੱਸਣਯੋਗ ਹੈ ਕਿ ਉਕਤ ਫ਼ੈਸਲਾ ਅੱਜ ਯਾਨੀ ਕਿ ਇਕ ਅਪੈ੍ਰਲ ਤੋੋਂ ਹੀ ਲਾਗੂ ਹੋ ਗਿਆ ਹੈ।

Related Post

Instagram