ਅਦਾਕਾਰ ਅੱਲੂ ਅਰਜੁਨ ਸਮੇਤ 23 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਹੈਦਰਾਬਾਦ, 28 ਦਸੰਬਰ 2025 : ਹੈਦਰਾਬਾਦ ਪੁਲਸ ਨੇ ਪਿਛਲੇ ਸਾਲ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਸਮੇਂ ਇਕ ਥੀਏਟਰ `ਚ ਮਚੀ ਭਾਜੜ ਦੌਰਾਨ ਇਕ ਔਰਤ ਦੀ ਹੋਈ ਮੌਤ ਨੂੰ ਲੈ ਕੇ ਤੇਲਗੂ ਅਦਾਕਾਰ ਅੱਲੂ ਅਰਜੁਨ ਸਮੇਤ 23 ਮੁਲਜ਼ਮਾਂ ਵਿਰੁੱਧ ਇੱਥੋਂ ਇਕ ਅਦਾਲਤ `ਚ ਦੋਸ਼ ਪੱਤਰ ਦਾਇਰ ਕੀਤਾ ਹੈ। ਦੋਸ਼ ਪੱਤਰ `ਚ ਥੀਏਟਰ ਪ੍ਰਬੰਧਨ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਰਜੁਨ ਨੂੰ ਮੁਲਜ਼ਮ ਨੰਬਰ 11 ਵਜੋਂ ਨਾਮਜ਼ਦ ਕੀਤਾ ਗਿਆ ਹੈ। ਕੀ ਸੀ ਮਾਮਲਾ ਅੱਲੂ ਅਰਜੁਨ ਨੂੰ ਪਿਛਲੇ ਸਾਲ 4 ਦਸੰਬਰ ਨੂੰ ਇੱਥੇ ਸੰਧਿਆ ਥੀਏਟਰ `ਚ ਉਕਤ ਫਿਲਮ ਦੀ ਸਕ੍ਰੀਨਿੰਗ ਦੌਰਾਨ ਭਾਜੜ ਮਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਜੜ ਦੌਰਾਨ 35 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ਸੀ ਤੇ ਉਸ ਦਾ 8 ਸਾਲਾ ਪੁੱਤਰ ਜ਼ਖਮੀ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ `ਤੇ ਸ਼ਹਿਰ ਦੀ ਪੁਲਸ ਨੇ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਤੋ ਥੀਏਟਰ ਪ੍ਰਬੰਧਨ ਵਿਰੁੱਧ ਮਾਮਲਾ ਦਰਜ ਕੀਤਾ ਸੀ।
