post

Jasbeer Singh

(Chief Editor)

National

ਜ਼ੁਬਿਨ ਗਰਗ ਦੀ ਮੌਤ ਦੇ ਮਾਮਲੇ `ਚ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਦਾਇਰ

post-img

ਜ਼ੁਬਿਨ ਗਰਗ ਦੀ ਮੌਤ ਦੇ ਮਾਮਲੇ `ਚ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਦਾਇਰ ਗੁਹਾਟੀ, 13 ਦਸੰਬਰ 2025 : ਗਾਇਕ ਜ਼ੁਬਿਨ ਗਰਗ ਦੀ ਮੌਤ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਗੁਹਾਟੀ ਦੀ ਇਕ ਅਦਾਲਤ ਵਿਚ 4 ਵਿਅਕਤੀਆਂ `ਤੇ ਕਤਲ ਦਾ ਦੋਸ਼ ਲਾਇਆ ਹੈ। 4 ਤੇ ਲੱਗਿਆ ਹੈ ਕਤਲ ਦਾ ਦੋਸ਼ ਵਕੀਲਾਂ ਨੇ ਦੱਸਿਆ ਕਿ ਮੁਲਜ਼ਮ ਸਿ਼ਆਮ ਕਾਨੂ ਮਹੰਤ, ਸਿਧਾਰਥ ਸ਼ਰਮਾ, ਸ਼ੇਖਰ ਜੋਤੀ ਗੋਸਵਾਮੀ ਤੇ ਅੰਮ੍ਰਿਤ ਪਰਵ ਜੋ ਮਹੰਤ ਹਨ। ਸਿ਼ਆਮ ਸਿੰਗਾਪੁਰ `ਚ ਹੋਏ ਉੱਤਰ-ਪੂਰਬੀ ਭਾਰਤ ਉਤਸਵ ਦਾ ਮੁੱਖ ਪ੍ਰਬੰਧਕ ਸੀ, ਜਿਸ `ਚ ਗਰਗ ਨੇ ਹਿੱਸਾ ਲਿਆ ਸੀ । 19 ਸਤੰਬਰ ਨੂੰ ਉਤਸਵ ਦੌਰਾਨ ਸਮੁੰਦਰ `ਚ ਤੈਰਦੇ ਸਮੇਂ ਗਰਗ ਦੀ ਭੇਤਭਰੇ ਹਾਲਾਤ `ਚ ਮੌਤ ਹੋ ਗਈ ਸੀ। ਮੁੱਖ ਮੰਤਰੀ ਨੇ ਵਿਧਾਨ ਸਭਾ ਸੈਸ਼ਨ `ਚ ਦਾਅਵਾ ਕੀਤਾ ਸੀ ਕਿ ਗਰਗ ਦੀ ਮੌਤ ‘ਹੱਤਿਆ ਦਾ ਸਪੱਸ਼ਟ ਮਾਮਲਾ` ਹੈ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ `ਚ ਦਾਇਰ ਕੀਤੀ ਗਈ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਵਿਚ ਗੈਰ-ਇਰਾਦਤਨ ਕਤਲ ਦਾ ਦੋਸ਼ -ਲਾਇਆ ਗਿਆ ਹੈ। ਆਸਾਮ ਸਰਕਾਰ ਨੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਐੱਮ. ਪੀ. ਗੁਪਤਾ ਨੂੰ ਐੱਸ. ਆਈ. ਟੀ. ਦਾ ਮੁਖੀ ਬਣਾਇਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵਿਧਾਨ ਸਭਾ ਦੇ ਸੈਸ਼ਨ `ਚ ਦਾਅਵਾ ਕੀਤਾ ਸੀ ਕਿ ਗਰਗ ਦੀ ਮੌਤ ‘ਹੱਤਿਆ ਦਾ ਸਪੱਸ਼ਟ ਮਾਮਲਾ` ਹੈ।

Related Post

Instagram