ਅਦਾਕਾਰ ਕੁਣਾਲ ਖੇਮੂ ਖਿਲਾਫ਼ ਧੋਖਾਦੇਹੀ ਦੀ ਸ਼ਿਕਾਇਤ ਮੁੰਬਈ, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ ਨੇ ਬਾਲੀਵੁੱਡ ਅਦਾਕਾਰ ਕੁਣਾਲ ਖੇਮੂ ਅਤੇ ਉਨ੍ਹਾਂ ਦੇ ਪਿਤਾ ਰਵੀ ਖੇਮੂ ਖਿਲਾਫ਼ ਦਰਜ ਕਥਿਤ ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੀ ਸ਼ਿਕਾਇਤ ਤੇ ਪੁਲਸ ਤੋਂ ਜਵਾਬ ਤਲਬ ਕੀਤਾ ਹੈ । ਸ਼ਿਕਾਇਤਕਰਤਾ ਨੇ ਲਗਾਏ ਪਿਤਾ ਪੁੱਤਰ ਤੇ ਧੋਖਾਧੜੀ ਦੇ ਦੋਸ ਫਰਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ (ਅੰਧੇਰੀ ਅਦਾਲਤ) ਸੁਜੀਤ ਕੁਮਾਰ ਸੀH ਤਾਯਡੇ ਨੇ ਇਕ ਹੁਕਮ ਵਿਚ ਆਖਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 175 (3) ਅਨੁਸਾਰ ਮਾਮਲੇ ਦਾ ਨੋਟਿਸ ਲੈਂਦੇ ਸਮੇਂ ਸਬੰਧਤ ਪੁਲਸ ਅਧਿਕਾਰੀ ਦੇ ਬਿਆਨ ਤੇ ਵਿਚਾਰ ਕਰਨਾ ਜ਼ਰੂਰੀ ਹੈ । ਫ਼ਿਲਮ ਨਿਰਮਾਤਾ ਰਵੀ ਦੁਰਗਾ ਪ੍ਰਸਾਦ ਅਗਰਵਾਲ ਨੇ ਅਦਾਕਾਰ ਪਿਤਾ ਪੁੱਤਰ ਤੇ ਲਗਭਗ ਦੋ ਦਹਾਕੇ ਪੁਰਾਣੇ ਇਕ ਫ਼ਿਲਮ ਪ੍ਰਾਜੈਕਟ ਨੂੰ ਲੈ ਕੇ ਧੋਖਾਦੇਹੀ, ਅਪਰਾਧਿਕ ਵਿਸ਼ਵਾਸਘਾਤ ਅਤੇ ਅਪਰਾਧਿਕ ਧਮਕੀ ਦੇ ਦੋਸ਼ ਲਗਾਏ ਹਨ । ਨਿਰਮਾਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਪਿਤਾ ਪੁੱਤਰ ਨੇ ਪੇਸ਼ਗੀ ਰਕਮ ਲੈਣ ਦੇ ਬਾਵਜੂਦ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਦੋਵਾਂ ਨੇ ਵਾਧੂ ਪੈਸਿਆਂ ਦੀ ਮੰਗ ਕੀਤੀ, ਜਿਸ ਕਾਰਨ ਉਸ ਨੂੰ ਕਾਰੋਬਾਰ ਵਿਚ ਭਾਰੀ ਨੁਕਸਾਨ ਹੋਇਆ ।
